ਦਸੰਬਰ 2026 ਤੱਕ ਹਰ ਪੰਜਾਬੀ ਵਾਸਿੰਦੇ ਸਿਰ ਹੋਵੇਗਾ 5 ਲੱਖ ਰੁਪਏ ਕਰਜ਼ਾ- ਪ੍ਰੋਫੈਸਰ ਬਲਜੀਤ ਸਿੰਘ ਗਿੱਲ
ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਬੁੱਧੀਜੀਵੀ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੇ ਅੰਤ ਤੱਕ (ਦਸੰਬਰ 2026) ਪੰਜਾਬ ਸਿਰ ਪੰਜ ਲੱਖ ਕਰੋੜ ਰੁਪਏ ਦਾ ਕਰਜ਼ਾ ਚੜਨ ਦੀ ਸੰਭਾਵਨਾ ਹੈ ਤੇ ਹਰ ਪੰਜਾਬੀ ਵਸਿੰਦਾ ਦੇ ਸਿਰ ਪੰਜ ਲੱਖ ਰੁਪਏ ਕਰਜ਼ਾ ਹੋਵੇਗਾ। ਹੁਣ ਤੱਕ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਬੁੱਧੀਜੀਵੀ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੇ ਅੰਤ ਤੱਕ (ਦਸੰਬਰ 2026) ਪੰਜਾਬ ਸਿਰ ਪੰਜ ਲੱਖ ਕਰੋੜ ਰੁਪਏ ਦਾ ਕਰਜ਼ਾ ਚੜਨ ਦੀ ਸੰਭਾਵਨਾ ਹੈ ਤੇ ਹਰ ਪੰਜਾਬੀ ਵਸਿੰਦਾ ਦੇ ਸਿਰ ਪੰਜ ਲੱਖ ਰੁਪਏ ਕਰਜ਼ਾ ਹੋਵੇਗਾ। ਹੁਣ ਤੱਕ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਮੁਫ਼ਤ ਰਿਓੜੀਆਂ ਵੰਡਣ ਦੀ ਕੋਹੜ ਪ੍ਰਵਿਰਤੀ ਨੂੰ ਰੋਕਣ ਲਈ ਸਿਆਸੀ ਪਾਰਟੀਆਂ ਦੇ ਘੋਸ਼ਣਾ ਪੱਤਰ ਨੂੰ ਦਸਤਾਵੇਜ਼ ਬਣਾਉਣ ਦੀ ਲੋੜ ਹੈ। ਕੋਈ ਵੀ ਮੁਫਤ ਚੀਜ਼, ਜਿਹੜੀ ਕਿ ਪੈਸੇ ਨਾਲ ਪੈਦਾ ਹੁੰਦੀ ਹੋਵੇ ਉਸ ਨੂੰ ਕਦੇ ਵੀ ਮੁਫਤ ਨਹੀਂ ਸਮਝਣਾ ਚਾਹੀਦਾ। ਕੋਈ ਵੀ ਰਾਜਨੀਤਿਕ ਪਾਰਟੀ ਆਪਣੇ ਕੋਲੋਂ ਤੁਹਾਨੂੰ ਮੁਫ਼ਤ ਨਹੀਂ ਦਿੰਦੀ ਬਲਕਿ ਤੁਹਾਡੇ ਦੇਸ਼ ਦੇ ਸਾਧਨਾਂ ਉੱਪਰ ਕਰਜ਼ਾ ਚੱਕ ਕੇ ਤੁਹਾਨੂੰ ਮੁਫ਼ਤ ਦੀਆਂ ਰਿਓੜੀਆਂ ਦਿੰਦੀ ਹੈ।
ਚਾਹੇ ਉਹ ਬਿਜਲੀ ਸਬਸਿਡੀ, ਆਟਾ ਦਾਲ ਸਕੀਮ, ਨਰੇਗਾ ਸਕੀਮ, ਗੈਸ ਸਬਸਿਡੀ, ਔਰਤਾਂ ਲਈ ਨਗਦੀ ਜਾਂ ਖਾਦਾਂ ਉੱਪਰ ਸਬਸਿਡੀ ਆਦਿ। ਸਰਕਾਰ ਨੂੰ ਸਬਸਿਡੀ ਉਦੋਂ ਦੇਣੀ ਚਾਹੀਦੀ ਹੈ ਜਦੋਂ ਉਸਦਾ ਖਜ਼ਾਨਾ ਸਰਪਲਸ ਵਿੱਚ ਹੋਵੇ ਨਾ ਕਿ ਕਰਜ਼ਾ ਚੱਕ ਕੇ ਦੇਣੀ ਚਾਹੀਦੀ ਹੈ। ਭਾਰਤ ਤੇ ਪੰਜਾਬ ਵਿੱਚ ਲੋਕ ਭਲਾਈ ਸਕੀਮਾਂ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ। ਭਾਰਤ ਵਿੱਚ ਸਿਰਫ 10 ਫੀਸਦੀ ਲੋਕ ਟੈਕਸ ਦਿੰਦੇ ਹਨ ਅਗਰ 30 ਫੀਸਦੀ ਲੋਕ ਟੈਕਸ ਦੇਣ ਤਾਂ ਲੋਕ ਭਲਾਈ ਸਕੀਮਾਂ ਨੂੰ ਚਾਲੂ ਰੱਖਿਆ ਜਾ ਸਕਦਾ ਹੈ। ਪੰਜਾਬ ਵਿੱਚ ਸਮੇਂ ਅਨੁਸਾਰ ਭਗਵੰਤ ਮਾਨ ਸਰਕਾਰ ਨੇ ਸਭ ਤੋਂ ਜ਼ਿਆਦਾ ਕਰਜ਼ਾ, ਦੂਜੇ ਨੰਬਰ ਤੇ ਅਕਾਲੀ ਦਲ ਤੇ ਤੀਜੇ ਤੇ ਕਾਂਗਰਸ ਦੀ ਸਰਕਾਰ ਨੇ ਚੁੱਕਿਆ। ਮੁਫ਼ਤ ਦੀ ਪ੍ਰਵਿਰਤੀ ਇਨਸਾਨ ਨੂੰ ਕੋਹੜੀ ਬਣਾਉਂਦੀ ਹੈ। ਵਿਕਸਿਤ ਦੇਸ਼ਾਂ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰਵਿਰਤੀ ਨਹੀਂ ਹੈ।
Author : Malout Live