ਏਮ ਐਂਡ ਫਾਇਰ ਕਿੰਗ ਅਕੈਡਮੀ ਮਲੋਟ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18 ਮੈਡਲ ਜਿੱਤੇ
ਸਕੂਲੀ ਖੇਡਾਂ ਸੰਬੰਧੀ ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲੇ ਪਿੰਡ ਬਾਦਲ ਵਿਖੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਸਕੂਲੀ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ 18 ਮੈਡਲ ਜਿੱਤੇ। ਵੱਖ-ਵੱਖ ਸਕੂਲਾਂ ਦੇ ਇਹ ਖਿਡਾਰੀ ਏਮ ਐਂਡ ਫਾਇਰ ਸ਼ੂਟਿੰਗ ਅਕੈਡਮੀ ਤੋਂ ਟ੍ਰੇਨਿੰਗ ਲੈ ਰਹੇ ਹਨ।
ਮਲੋਟ : ਸਕੂਲੀ ਖੇਡਾਂ ਸੰਬੰਧੀ ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲੇ ਪਿੰਡ ਬਾਦਲ ਵਿਖੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਸਕੂਲੀ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ 18 ਮੈਡਲ ਜਿੱਤੇ। ਵੱਖ-ਵੱਖ ਸਕੂਲਾਂ ਦੇ ਇਹ ਖਿਡਾਰੀ ਏਮ ਐਂਡ ਫਾਇਰ ਸ਼ੂਟਿੰਗ ਅਕੈਡਮੀ ਤੋਂ ਟ੍ਰੇਨਿੰਗ ਲੈ ਰਹੇ ਹਨ। ਇਸ ਸੰਬੰਧੀ ਅਕੈਡਮੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਡਿਪਸ ਸਕੂਲ ਦੇ ਖੁਸ਼ਕਰਨ ਸਿੰਘ ਅਤੇ ਰੁਬੇਨ ਸਿੰਘ ਨੇ ਗੋਲਡ ਮੈਡਲ, ਸ਼ੁਭਨੀਤ ਕੰਬੋਜ ਨੇ ਸਿਲਵਰ ਮੈਡਲ, ਯਸ਼ਵੀ ਸ਼ਰਮਾ ਨੇ ਇਕ ਸਿਲਵਰ ਅਤੇ ਇਕ ਬਰਾਊਂਜ ਮੈਡਲ ਪ੍ਰਾਪਤ ਕੀਤੇ। ਹੌਲੀ ਏਂਜਲਜ਼ ਸਕੂਲ ਦੇ ਸ਼ੁਭਕਰਮਨ ਸਿੰਘ ਨੇ ਸਿਲਵਰ, ਅਮਨਦੀਪ ਕੌਰ ਨੇਂ ਦੋ ਗੋਲਡ ਮੈਡਲ ਹਾਸਿਲ ਕੀਤੇ।
ਸੈੱਕਰਡ ਹਾਰਟ ਕਾਨਵੈਂਟ ਸਕੂਲ ਦੀ ਨਵਿਆ ਨੇ ਇਕ ਗੋਲਡ ਅਤੇ ਇਕ ਸਿਲਵਰ, ਲਵਨਿਆ ਨੇ ਬਰੋਜ਼ ਮੈਡਲ ਅਤੇ ਰਿਆਂਸ਼ ਕਮਰਾ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਜੀ.ਟੀ.ਬੀ ਖਾਲਸਾ ਸਕੂਲ ਦੇ ਗੁਰਫਤਿਹ ਸਿੰਘ ਨੇ ਸਿਲਵਰ ਮੈਡਲ ਹਾਸਿਲ ਕੀਤਾ। ਐਪਲ ਸਕੂਲ ਲੰਬੀ ਦੇ ਏਕਮਪ੍ਰੀਤ ਸਿੰਘ ਬਰਾਊਂਜ ਅਤੇ ਲਿਟਲ ਫਲਾਵਰ ਸ੍ਰੀ ਮੁਕਤਸਰ ਸਾਹਿਬ ਦੇ ਹਰਗੁਣ ਸਿੰਘ ਨੇ ਸਿਲਵਰ ਮੈਡਲ ਹਾਸਿਲ ਕੀਤਾ। ਐੱਸ.ਡੀ ਸਕੂਲ ਦੇ ਸੰਜਮ ਭਠੇਜਾ ਨੇ ਦੋ ਗੋਲਡ ਮੈਡਲ, ਗੁਣਤਾਸ਼ ਸਿੰਘ ਸੰਧੂ ਨੇ ਗੋਲਡ ਅਤੇ ਸਿਲਵਰ ਮੈਡਲ, ਅਭੈਵੀਰ ਸਿੰਘ ਨੇ ਗੋਲਡ ਮੈਡਲ ਹਾਸਿਲ ਕੀਤੇ। ਟੀਮ ਏਮ ਐਂਡ ਫਾਇਰ ਸ਼ੂਟਿੰਗ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
Author : Malout Live