“ਕਾਮਰਸ ਟੈਲੇਂਟ ਸਰਚ” ਪ੍ਰੀਖਿਆ ਪ੍ਰੋਗਰਾਮ ਵਿੱਚ ਜੀ.ਟੀ.ਬੀ.ਖਾਲਸਾ ਪਬਲਿਕ ਸੀਨੀ: ਸੈਕੰ: ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਸ਼ਨ।
ਮਲੋਟ:- ਸਾਲ 2019 ਵਿੱਚ 14ਵਾਂ “ਕਾਮਰਸ ਟੈਲੇਂਟ ਸਰਚ” ਪ੍ਰੀਖਿਆ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰੀਖਿਆ 27 ਨਵੰਬਰ 2019 ਨੂੰ ਲਈ ਗਈ ਅਤੇ ਇਸ ਦਾ ਨਤੀਜਾ ਮਿਤੀ 15 ਜਨਵਰੀ 2019 ਨੂੰ ਘੋਸ਼ਿਤ ਕੀਤਾ ਗਿਆ। ਇਸ ਵਿੱਚ ਸੰਸਥਾਂ ਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚੋਂ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਰਮਨਜੋਤ ਕੌਰ ਸਪੁੱਤਰੀ ਕੰਵਲਦੀਪ ਸਿੰਘ ਨੇ ਪਹਿਲਾ, ਕਰਨਪਾਲ ਸਿੰਘ ਸਪੁੱਤਰ ਅਵਤਾਰ ਸਿੰਘ ਨੇ ਦੂਸਰਾ ਅਤੇ ਨਮਨਦੀਪ ਕੌਰ ਸਪੁੱਤਰੀ ਗੁਰਸ਼ਰਨ ਸਿੰਘ ਨੇ ਤੀਸਰਾ ਸਥਾਨ ਹਾਸਲ ਕਰ ਸਕੂਲ ਦਾ ਨਾਮ ਰੋਸ਼ਨ ਕੀਤਾ।
ਇਸੇ ਤਰ੍ਹਾਂ ਹੀ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਆਸਥਾ ਸਪੁੱਤਰੀ ਮਹਿੰਦਰ ਕੁਮਾਰ, ਉਦਿਤ ਨਾਰੰਗ ਸਪੁੱਤਰ ਅੰਕੁਸ਼ ਨਾਰੰਗ ਅਤੇ ਪਵਨਜੋਤ ਕੌਰ ਸਪੁੱਤਰੀ ਰਸਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਪ੍ਰੀਖਿਆ ਵਿੱਚ ਗਿਆਰਵੀਂ ਜਮਾਤ ਦੇ ਕੁੱਲ 29 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚੋਂ 11 ਵਿਦਿਆਰਥੀਆਂ ਨੇ ਗਰੇਡ “ਏ” ਹਾਸਲ ਕੀਤਾ ਅਤੇ ਬਾਰ੍ਹਵੀਂ ਜਮਾਤ ਦੇ ਕੁੱਲ 27 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚੋਂ 8 ਵਿਦਿਆਰਥੀਆਂ ਨੇ ਗਰੇਡ “ਏ” ਹਾਸਲ ਕਰ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ, ਸੈਕਰਟਰੀ ਸ: ਗੁਰਬਚਨ ਸਿੰਘ ਮੱਕੜ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪ੍ਰਿੰਸੀਪਲ ਹੇਮਲਤਾ ਕਪੂਰ, ਸਮੂਹ ਸਟਾਫ ਅਤੇ ਪੋਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ।