ਬਲਾਕ ਸੰਮਤੀ ਲੰਬੀ ਦੇ ਨਵ ਨਿਯੁਕਤ ਚੇਅਰਮੈਨ ਅਤੇ ਉੱਪ ਉੱਪ ਚੇਅਰਮੈਨ ਨੇ ਸਾਬਕਾ ਮੁੱਖ ਮੰਤਰੀ ਸ ਬਾਦਲ ਤੋਂ ਲਿਆ ਅਸ਼ੀਰਵਾਦ

ਲੰਬੀ:- ਪੰਜਾਬ ਦੀ ਸਿਆਸਤ ਵਿੱਚ ਅਹਿਮ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਹਲਕੇ ਲੰਬੀ ਦੀ ਬਲਾਕ ਸੰਮਤੀ ਵਿੱਚ ਜਿੱਤ ਹਾਸਲ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਹੁਮਤ ਹਾਸਲ ਕਰਕੇ ਲੰਬੀ ਦੇ ਨਵ ਨਿਯੁਕਤ ਚੇਅਰਮੈਨ ਜੁੰਮਾ ਸਿੰਘ ਅਤੇ ਜਗਤਾਰ ਸਿੰਘ ਭੀਟੀਵਾਲਾ ਉੱਪ ਚੇਅਰਮੈਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅਸ਼ੀਰਵਾਦ ਲਿਆ ।ਇਸ ਮੌਕੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੁੱਖ ਮਮਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦੀਆਂ ਨੀਤੀਆਂ ਵਿੱਚ ਅੱਜ ਰੱਬ ਜਿੰਨਾ ਵਿਸ਼ਵਾਸ ਕਰਦੇ ਹਨ।ਸੁਨਾਂ ਕਦੇ ਵੀ ਵੀ ਆਮ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਨਹੀ ਬਣਾਈ , ਦੂਸਰੇ ਪਾਸੇ ਕੈਪਟਨ ਅਮਰਿੰਦਰ ਨੇ ਆਮ ਜਨਤਾ ਨਾਲ ਧ੍ਰੋਹ ਕਮਾਇਆ ਹੈ , ਸਮਾਜ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ। ਸ ਬਾਦਲ ਨੇ ਕਿਹਾ ਜੁੰਮਾ ਸਿੰਘ ਅਤੇ ਜਗਤਾਰ  ਸਿੰਘ ਭੀਟੀਵਾਲਾ ਪਾਰਟੀ ਦਆਰਾ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਹਰ ਵਰਗ ਨੂੰ ਨਾਲ ਲੈਕੇ ਚੱਲਣਗੇ। ਇਸ ਮੌਕੇ ਓਵਤਾਰ ਸਿੰਘ ਬਣਵਾਲਾ , ਗੁਰਚਰਨ ਸਿੰਘ ਸਾਬਕਾ ਓ ਐਸ ਡੀ, ਬਲਕਰਨ ਸਿੰਘ ਸਾਬਕਾ ਓ ਐਸ ਡੀ, ਕੁਲਵਿੰਦਰ ਸਿੰਘ ਕਾਕਾ ਭਾਈਕੇਰਾ ਸਾਬਕਾ ਚੇਅਰਮੈਨ ਪਨਕੋਫੈਡ , ਗੁਰਬਖਸ਼ੀਸ਼ ਸਿੰਘ ਵਿੱਕੀ ਮਿੱਢੂਖੇੜਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਲੰਬੀ, ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ  , ਮਨਦੀਪ ਸਿੰਘ ਪੱਪੀ ਤਰਮਾਲਾ, ,ਗੋਲਡੀ ਬਰਾੜ ਅਬੁਲ ਖੁਰਾਣਾ, ਰਣਜੋਧ ਸਿੰਘ ਲੰਬੀ ਸਰਕਲ ਪ੍ਰਧਾਨ, ਮਨਜੀਤ ਸਿੰਘ ਲਾਲਬਾਈ , ਅਕਾਸ਼ਦੀਪ ਸਿੰਘ ਮਿੱਡੂਖੇੜਾ ਜਿਲ•ਾ ਪ੍ਰਧਾਨ,  ਜਗਮੀਤ ਸਿੰਘ ਨੀਟੂ ਤੱਪਾ ਖੇੜਾ , ਹਰਮੇਸ਼ ਸਿੰਘ ਖੁੱਡੀਆਂ , ਗੁਰਲਾਲ ਸਿੰਘ ਮਿੱਡੂਖੇੜਾ, ਜਸਮੇਲ ਸਿੰਘ ਮਿੱਠੜੀ ਹਾਜਰ ਸਨ।