ਮਲੋਟ ਦੇ ਮਿਮਿਟ ਕਾਲਜ ਵਿਖੇ ਐਨ.ਸੀ.ਸੀ ਨੇਵਲ ਵਿੰਗ ਦੇ ਕੈਡਿਟਸ ਨੇ ਇੰਡੀਅਨ ਨੇਵੀ ਦਿਵਸ ਮਨਾਇਆ
ਮਲੋਟ ਦੇ ਮਿਮਿਟ ਕਾਲਜ ਵਿਖੇ ਐਨ.ਸੀ.ਸੀ ਨੇਵਲ ਯੂਨਿਟ ਵੱਲੋ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਅਤੇ 3 ਪੰਜਾਬ ਨੇਵਲ ਐਨ.ਸੀ.ਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾਂ-ਨਿਰਦੇਸਾਂ ਅਨੁਸਾਰ 3 ਪੰਜਾਬ ਨੇਵਲ ਐਨ.ਸੀ.ਸੀ ਯੂਨਿਟ ਦੇ ਕੈਡਿਟਸ ਦੁਆਰਾ ਇੰਡੀਅਨ ਨੇਵੀ ਦਿਵਸ ਮਨਾਇਆ ਗਿਆ।
ਮਲੋਟ : ਮਲੋਟ ਦੇ ਮਿਮਿਟ ਕਾਲਜ ਵਿਖੇ ਐਨ.ਸੀ.ਸੀ ਨੇਵਲ ਯੂਨਿਟ ਵੱਲੋ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਅਤੇ 3 ਪੰਜਾਬ ਨੇਵਲ ਐਨ.ਸੀ.ਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾਂ-ਨਿਰਦੇਸਾਂ ਅਨੁਸਾਰ 3 ਪੰਜਾਬ ਨੇਵਲ ਐਨ.ਸੀ.ਸੀ ਯੂਨਿਟ ਦੇ ਕੈਡਿਟਸ ਦੁਆਰਾ ਇੰਡੀਅਨ ਨੇਵੀ ਦਿਵਸ ਮਨਾਇਆ ਗਿਆ। ਇਸ ਮੌਕੇ ਮਿਮਿਟ ਕਾਲਜ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਲੈੱਕਚਰ ਰਾਹੀਂ ਇੰਡੀਅਨ ਨੇਵੀ ਅਤੇ ਆਰਮਡ ਫੋਰਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ।
ਸਬ-ਲੈਫਟੀਨੈਂਟ ਸੁਰਿੰਦਰ ਕੁਮਾਰ ਨੇ ਨੇਵਲ ਯੂਨਿਟ ਦੇ ਕੈਡਿਟਸ ਨੂੰ ਆਰਮਡ ਫੋਰਸ ਵਿੱਚ ਭਰਤੀ ਲਈ ਵੱਖ-ਵੱਖ ਪ੍ਰੀਖਿਆਵਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਸਬ-ਲੈਫਟੀਨੈਂਟ ਸੁਰਿੰਦਰ ਕੁਮਾਰ ਐਸੋਸੀਏਟ ਐਨ.ਸੀ.ਸੀ ਅਫ਼ਸਰ ਨੇਵਲ ਵਿੰਗ, ਕਲਰਕ ਮੈਡਮ ਪ੍ਰੇਮਲਤਾ ਅਤੇ ਐਨ.ਸੀ.ਸੀ ਕੈਡਿਟਸ ਹਾਜ਼ਿਰ ਸਨ।
Author : Malout Live