550 ਸਾਲਾਂ ਨੂੰ ਸਮਰਪਿਤ ਸ਼ਿਸ਼ੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਤਿਹਾਸਿਕ ਯਾਤਰਾ ਕੀਤੀ

ਮਲੋਟ:-ਸ਼ਿਸ਼ੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯਾਤਰਾ ਤੇ ਗਏ ਸਨ। ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਗੀਤ ਬਾਂਸਲ ਸਮੂਹ ਸਟਾਫ ਜਸਪ੍ਰੀਤ ਭਾਈਕਾ, ਕੁਲਵਿੰਦਰ ਕੌਰ , ਇੰਦਰਪਾਲ ਕੌਰ ਕੁਝ ਬੱਚਿਆਂ ਨੂੰ ਯਾਤਰਾ ਤੇ ਲੈ ਗਏ। ਜਿਸ ਅਨੁਸਾਰ ਸਟਾਫ ਤੇ ਸਕੂਲ ਦੀ ਬੱਚਿਆਂ ਨੂੰ ਪਹਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ,ਬਾਬਾ ਬੁੱਢਾ ਜੀ, ਸੁਲਤਾਨਪੁਰ ਲੋਧੀ, ਗੋਇੰਦਵਾਲ ਆਦਿ ਗੁਰੂਦੁਆਰਾ ਸਾਹਿਬ ਦੀ ਕੀਤੀ ਯਾਤਰਾ। ਬੱਚਿਆਂ ਨੂੰ ਇੱਥੇ ਇਤਿਹਾਸਿਕ ਜਾਣਕਾਰੀ ਵੀ ਦਿੱਤੀ ਗਈ, ਜਿਸ ਨੂੰ ਸੁਣ ਕੇ ਬੱਚੇ ਬਹੁਤ ਖੁਸ਼ ਹੋਏ, ਅਤੇ ਉਨ੍ਹਾਂ ਨੇ ਬਹੁਤ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ, ਬੱਚਿਆਂ ਨੂੰ ਸੁਲਤਾਨਪੁਰ ਲੋਧੀ ਵਿਖੇ ਜਿਥੈ ਵੇਈ ਨਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਲੋਪ ਰਹੇ ਸਨ, ਅਤੇ ਉਨ੍ਹਾਂ ਦਾ ਪਹਿਲਾ ਮੁੱਖ ਵਾਕ 'ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸੀ । ਤਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਮਤਕਾਰਾਂ ਬਾਰਾਂ ਬਾਰੇ ਸੁਣ ਕੇ ਬੱਚੇ ਬਹੁਤ ਖੁਸ਼ ਹੋਏ ।