ਮਾਲਵਾ ਬੈਲਟ ਵੈਲਫ਼ੇਅਰ ਸੁਸਾਇਟੀ (ਰੀਜ.) ਮੰਡੀ ਲੱਖੇਵਾਲੀ ਵਿਖੇ ਲਗਾਇਆ ਗਿਆ ਅੱਖਾਂ ਦਾ ਫਰੀ ਚੈੱਕਅਪ ਕੈਂਪ

ਬੀਤੇ ਦਿਨੀਂ ਮਾਲਵਾ ਬੈਲਟ ਵੈਲਫ਼ੇਅਰ ਸੁਸਾਇਟੀ (ਰਜਿ.) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੂਸਰਾ ਅੱਖਾਂ ਦਾ ਫਰੀ ਚੈੱਕਅਪ ਅਤੇ ਅਪ੍ਰੇਸ਼ਨ ਦਾ ਕੈਂਪ ਮੰਡੀ ਲੱਖੇਵਾਲੀ ਵਿਖੇ ਲਗਾਇਆ ਗਿਆ। ਜਿਸ ਵਿੱਚ ਡਾ. ਭੰਵਰਜੋਤ ਸਿੰਘ ਸਿੱਧੂ ਨੇ ਲੱਖੇਵਾਲੀ ਮੰਡੀ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ। ਮੰਡੀ ਲੱਖੇਵਾਲੀ ਵਿਖੇ ਮਰੀਜ਼ਾਂ ਦੀ (O.P.D) 200+ ਰਹੀ। ਜਿਸ ਵਿੱਚੋਂ 30 ਮਰੀਜ਼ਾਂ ਨੂੰ ਅਪ੍ਰੇਸ਼ਨਾਂ ਲਈ ਸਲੈਕਟ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨੀਂ ਮਾਲਵਾ ਬੈਲਟ ਵੈਲਫ਼ੇਅਰ ਸੁਸਾਇਟੀ (ਰਜਿ.) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੂਸਰਾ ਅੱਖਾਂ ਦਾ ਫਰੀ ਚੈੱਕਅਪ ਅਤੇ ਅਪ੍ਰੇਸ਼ਨ ਦਾ ਕੈਂਪ ਮੰਡੀ ਲੱਖੇਵਾਲੀ ਵਿਖੇ ਲਗਾਇਆ ਗਿਆ। ਜਿਸ ਵਿੱਚ ਡਾ. ਭੰਵਰਜੋਤ ਸਿੰਘ ਸਿੱਧੂ ਨੇ ਲੱਖੇਵਾਲੀ ਮੰਡੀ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ। ਮੰਡੀ ਲੱਖੇਵਾਲੀ ਵਿਖੇ ਮਰੀਜ਼ਾਂ ਦੀ (O.P.D) 200+ ਰਹੀ। ਜਿਸ ਵਿੱਚੋਂ 30 ਮਰੀਜ਼ਾਂ ਨੂੰ ਅਪ੍ਰੇਸ਼ਨਾਂ ਲਈ ਸਲੈਕਟ ਕੀਤਾ ਗਿਆ।

ਇਨ੍ਹਾਂ ਲੋੜਵੰਦਾਂ ਮਰੀਜ਼ਾਂ ਦੇ ਅਪ੍ਰੇਸ਼ਨ ਮਾਲਵਾ ਬੈਲਟ ਵੈਲਫ਼ੇਅਰ ਸੁਸਾਇਟੀ ਵੱਲੋਂ ਫਰੀ ਕਰਵਾ ਕੇ ਦਿੱਤੇ ਜਾਣਗੇ। ਮਾਲਵਾ ਬੈਲਟ ਵੱਲੋਂ ਜਿੰਨੇ ਵੀ ਮਰੀਜ਼ ਆਏ ਸਨ ਉਨ੍ਹਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਵੀ ਦਿੱਤੀਆਂ ਗਈਆਂ। ਮਾਲਵਾ ਬੈਲਟ ਵੱਲੋਂ ਡਾ. ਭੰਵਰਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਪ੍ਰਧਾਨ ਜਸਵੀਰ ਸਿੰਘ ਲਾਡੀ ਰੁਪਾਣਾ ਅਤੇ ਮਾਲਵਾ ਬੈਲਟ ਦੇ ਸਾਰੇ ਮੈਂਬਰਾਂ ਵੱਲੋਂ ਡਾ. ਭੰਵਰਜੋਤ ਸਿੰਘ ਸਿੱਧੂ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਖਜ਼ਾਨਚੀ ਅਰਜਿੰਦਰ ਸਿੰਘ, ਮਨਜਿੰਦਰ ਪਾਲ, ਰੋਹਿਤ ਕੰਬੋਜ਼, ਜਗਦੀਸ਼ ਕੁਮਾਰ ਜੱਗਾ ਅਤੇ ਸੁਖਦੇਵ ਸੰਧੂ ਆਦਿ ਹਾਜ਼ਿਰ ਰਹੇ।

Author : Malout Live