ਭਾਰਤ ਵਿਕਾਸ ਪਰਿਸ਼ਦ ਵੱਲੋਂ ਬੜੇ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ ਸਲਾਨਾ ਪਰਿਵਾਰ ਮਿਲਣ ਸਮਾਗਮ

ਭਾਰਤ ਵਿਕਾਸ ਪਰਿਸ਼ਦ ਮਲੋਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਪਰਿਵਾਰ ਮਿਲਣ ਸਮਾਗਮ ਬੜੇ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਭਾਰਤ ਵਿਕਾਸ ਪਰਿਸ਼ਦ ਵੱਲੋਂ ਆਯੋਜਿਤ ਇਸ ਸੰਸਕ੍ਰਿਤਿਕ ਸਮਾਗਮ ਦੌਰਾਨ ਪਰਿਸ਼ਦ ਪਰਿਵਾਰ ਦੇ ਬੱਚਿਆਂ, ਰੋਜ਼ ਪਬਲਿਕ ਸਕੂਲ ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ, ਪ੍ਰਿੰਸ ਮਾਡਲ ਸਕੂਲ ਅਤੇ ਅਨੇਜਾ ਫਿਟਨੈੱਸ ਕਲੱਬ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ।

ਮਲੋਟ : ਭਾਰਤ ਵਿਕਾਸ ਪਰਿਸ਼ਦ ਮਲੋਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਪਰਿਵਾਰ ਮਿਲਣ ਸਮਾਗਮ ਬੜੇ ਹੀ ਸ਼ਾਨਦਾਰ ਢੰਗ ਨਾਲ ਰੋਇਲ ਰੈਸਟੋਰੈਂਟ, ਅਬੋਹਰ ਰੋਡ ਮਲੋਟ ਵਿਖੇ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਸ਼ਾਖਾ ਪ੍ਰਧਾਨ ਧਰਮਪਾਲ ਗੁੰਬਰ ਅਤੇ ਸਕੱਤਰ ਰਜਿੰਦਰ ਨਾਗਪਾਲ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਰਜਨੀਸ਼ ਫੁਟੇਲਾ ਅਤੇ ਸ਼੍ਰੀ ਸਤਪਾਲ ਭੂਡਰ ਵੱਲੋਂ ਗਾਏ ਗੀਤਾਂ ਨਾਲ ਕੀਤੀ ਗਈ। ਇਸ ਸਮਾਗਮ ਵਿੱਚ ਸ੍ਰੀ ਟਿੰਕਾ ਗਰਗ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਭਾਰਤ ਵਿਕਾਸ ਪਰਿਸ਼ਦ ਵੱਲੋਂ ਆਯੋਜਿਤ ਇਸ ਸੰਸਕ੍ਰਿਤਿਕ ਸਮਾਗਮ ਦੌਰਾਨ ਪਰਿਸ਼ਦ ਪਰਿਵਾਰ ਦੇ ਬੱਚਿਆਂ, ਰੋਜ਼ ਪਬਲਿਕ ਸਕੂਲ ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ, ਪ੍ਰਿੰਸ ਮਾਡਲ ਸਕੂਲ ਅਤੇ ਅਨੇਜਾ ਫਿਟਨੈੱਸ ਕਲੱਬ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ। ਬੱਚਿਆਂ ਵੱਲੋਂ ਪੇਸ਼ ਕੀਤੇ ਦੇਸ਼-ਭਗਤੀ ਗੀਤਾਂ ਨੇ ਮੌਜੂਦ ਦਰਸ਼ਕਾਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ।

ਭਾਰਤ ਵਿਕਾਸ ਪਰਿਸ਼ਦ ਵੱਲੋਂ ਆਏ ਹੋਏ ਸਾਰੇ ਪ੍ਰੈੱਸ ਰਿਪੋਰਟਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਗਲੇ ਸਾਲ ਲਈ ਮਲੋਟ ਸ਼ਾਖਾ ਦੀ ਨਵੀਂ ਟੀਮ ਦੀ ਚੋਣ ਪ੍ਰਕਿਰਿਆ ਅਬੋਹਰ ਤੋਂ ਪਹੁੰਚੇ ਪਰਿਸ਼ਦ ਦੇ ਸ਼੍ਰੀ ਸੰਦੀਪ ਵਾਟਸ ਅਤੇ ਸ਼੍ਰੀ ਮਨੋਜ ਅਗਰਵਾਲ ਦੀ ਦੇਖ-ਰੇਖ ਹੇਠ ਸੰਪੰਨ ਹੋਈ। ਸਾਲ 2026-27 ਲਈ ਸਰਬਸੰਮਤੀ ਨਾਲ ਧਰਮਪਾਲ ਗੁੰਬਰ ਨੂੰ ਪ੍ਰਧਾਨ, ਰਜਿੰਦਰ ਨਾਗਪਾਲ ਨੂੰ ਸਕੱਤਰ ਅਤੇ ਸੋਹਨ ਲਾਲ ਗੁੰਬਰ ਨੂੰ ਖਜ਼ਾਨਚੀ ਵਜੋਂ ਮੁੜ ਚੁਣਿਆ ਗਿਆ। ਸ਼੍ਰੀ ਰਮਨ ਪੂਰੀ ਨੇ ਬੱਚਿਆਂ ਅਤੇ ਮਹਿਮਾਨਾਂ ਲਈ ਕੁਇਜ਼ ਮੁਕਾਬਲੇ ਕਰਵਾਏ। ਇਸ ਮੌਕੇ ਰੀਜਨਲ ਸਕੱਤਰ ਸ਼੍ਰੀ ਰਾਜ ਵਾਟਸ, ਪ੍ਰਾਂਤੀ ਮਹਾਂਸਚਿਵ ਸ਼੍ਰੀ ਪ੍ਰਦੀਪ ਬੱਬਰ, ਸਟੇਟ ਕਨਵੀਨਰ ਸ਼੍ਰੀ ਰਾਜਿੰਦਰ ਪਪਨੇਜਾ, ਸਮਾਜ ਸੇਵਕ ਮਨੋਜ ਅਸੀਜਾ, ਸ਼੍ਰੀਮਤੀ ਮੋਨੀਆ ਮੌਂਗਾ, ਸ਼੍ਰੀਮਤੀ ਸੁਨੀਤਾ ਪਪਣੇਜਾ ਨੇ ਪਹੁੰਚੇ ਹੋਏ ਸਟੇਟ ਮੈਂਬਰਾਂ ਅਤੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਪਰਿਸ਼ਦ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ।

Author : Malout Live