ਮਲੋਟ ਵਿਖੇ ਐਡਵੋਕੇਟ ਅਨਿਲ ਟੁਟੇਜਾ ਦੀ ਅਗਵਾਈ ਹੇਠ ਕ੍ਰਿਕਟ ਲੀਗ ਕਰਵਾਈ, ਸ਼ੁਭਮ ਦੀ ਟੀਮ ਰਹੀ ਜੇਤੂ
ਮਲੋਟ ਵਿਖੇ ਐਡਵੋਕੇਟ ਅਨਿਲ ਟੁਟੇਜਾ ਦੀ ਅਗਵਾਈ ਵਿੱਚ ਕ੍ਰਿਕਟ ਲੀਗ ਕਰਵਾਈ ਗਈ, ਜਿਸ ਵਿੱਚ ਮਲੋਟ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਫਾਈਨਲ ਮੈਚ ਵਿੱਚ ਐਡਵੋਕੇਟ ਅਨਿਲ ਟੁਟੇਜਾ ਦੀ ਟੀਮ ਅਤੇ ਸੁਭਮ ਦੀ ਟੀਮ ਵਿਚਕਾਰ ਮੈਚ ਵਿੱਚ ਸ਼ੁਭਮ ਦੀ ਟੀਮ ਜੇਤੂ ਰਹੀ।
ਮਲੋਟ : ਮਲੋਟ ਵਿਖੇ ਐਡਵੋਕੇਟ ਅਨਿਲ ਟੁਟੇਜਾ ਦੀ ਅਗਵਾਈ ਵਿੱਚ ਕ੍ਰਿਕਟ ਲੀਗ ਕਰਵਾਈ ਗਈ, ਜਿਸ ਵਿੱਚ ਮਲੋਟ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਫਾਈਨਲ ਮੈਚ ਵਿੱਚ ਐਡਵੋਕੇਟ ਅਨਿਲ ਟੁਟੇਜਾ ਦੀ ਟੀਮ ਅਤੇ ਸੁਭਮ ਦੀ ਟੀਮ ਵਿਚਕਾਰ ਮੈਚ ਵਿੱਚ ਸ਼ੁਭਮ ਦੀ ਟੀਮ ਜੇਤੂ ਰਹੀ। ਇਸ ਟੂਰਨਾਮੈਂਟ ਵਿੱਚ ਭਾਜਪਾ ਮਲੋਟ ਮੰਡਲ ਦੇ ਸਾਬਕਾ ਪ੍ਰਧਾਨ ਸ਼੍ਰੀ ਸੁਸ਼ੀਲ ਜਲਹੋਤਰਾ ਅਤੇ ਧਾਨਕ ਧਰਮਸ਼ਾਲਾ ਦੇ ਪ੍ਰਧਾਨ ਜੈ ਪ੍ਰਕਾਸ਼ ਬੋਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ।
ਖਿਡਾਰੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਨਸ਼ਿਆਂ ਤੋਂ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਲਗਾਤਾਰ ਹੁੰਦੇ ਰਹਿਣ ਅਤੇ ਉਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਹਰ ਸਮੇਂ ਖਿਡਾਰੀਆਂ ਦੇ ਨਾਲ ਹਨ। ਅਗਰ ਕਿਸੇ ਵੀ ਚੀਜ਼ ਦੀ ਜਰੂਰਤ ਪੈਂਦੀ ਹੈ ਤਾਂ ਉਹ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ। ਇਸ ਮੌਕੇ ਟੂਰਨਾਮੈਂਟ ਆਗੂ ਐਡਵੋਕੇਟ ਸ਼੍ਰੀ ਅਨਿਲ ਟੁਟੇਜਾ ਵੱਲੋਂ ਪ੍ਰਧਾਨ ਸੁਸ਼ੀਲ ਜਲਹੌਤਰਾ ਅਤੇ ਜੈ ਪ੍ਰਕਾਸ਼ ਬੋਸ ਦਾ ਧੰਨਵਾਦ ਕੀਤਾ ਗਿਆ।
Author : Malout Live



