ਕਰੋਨਾ ਵਾਇਰਸ ਦੇ ਚੱਲਦਿਆਂ ਜ਼ਿਲ੍ਹਾ ਵਾਸੀ ਹੁਣ ਆਨ-ਲਾਈਨ ਪ੍ਰਣਾਲੀ ਰਾਹੀਂ ਕਰਵਾ ਸਕਣਗੇ ਆਪਣਾ ਇਲਾਜ-ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ:- ਜ਼ਿਲ੍ਹਾ ਵਾਸੀ ਹੂਣ ਘਰ ਬੈਠੇ ਹੀ ਆਨ-ਲਾਈਨ ਪ੍ਰਣਾਲੀ ਰਾਹੀਂ ਸੂਬੇ ਦੇ ਮਾਹਿਰ ਡਾਕਟਰਾਂ ਤੋਂ ਆਪਣੀ ਬਿਮਾਰੀ ਦੇ ਉਪਚਾਰ ਸਬੰਧੀ ਮੁਫ਼ਤ ਵਿੱਚ ਸਲਾਹ ਲੈ ਸਕਣਗੇ। ਇਹ ਜਾਣਕਾਰੀ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਹਨਾਂ ਦੱਸਿਆਂ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਲੈਣ ਲਈ ਵੈਬਸਾਈਟ
https://www. esanjeevaniopd.in ਜਾ ਕੇ ਪੇਸ਼ੈਂਟ ਰਜਿਸਟ੍ਰੇਸ਼ਨ ‘ਤੇ ਜਾਣਾ ਹੈ।
ਡਿਪਟੀ ਕਮਿਸ਼ਨਰ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਜਦੋਂ ਕਿ ਸੂਬੇ ਅੰਦਰ ਕਰਫਿਊ ਲੱਗਾ ਹੋਇਆ ਹੈ ਲੋਕਾਂ ਦੀਆਂ ਬਿਮਾਰੀਆਂ ਸਬੰਧੀ ਸਮੱਸਿਆਵਾਂ ਨੂੰ ਦੇਖਦਿਆਂ ਇਹ ਆਨ-ਲਾਈਨ ਓ.ਪੀ.ਡੀ. ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮਾਹਿਰ ਡਾਕਟਰਾਂ ਦਾ ਇੱਕ ਪੈਨਲ ਸੋਮਵਾਰ ਤੋਂ ਸ਼ਨੀਵਾਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਬਿਮਾਰ ਵਿਅਕਤੀਆਂ ਨੂੰ ਆਨ-ਲਾਈਨ ਸਲਾਹ ਦੇਣ ਲਈ ਉਪਲੱਬਧ ਰਹੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਹਾਲੇ ਜਨਰਲ ਫਿਜ਼ੀਸ਼ੀਅਨ (ਐਮ.ਡੀ. ਡਾਕਟਰ) ਦੀ ਓ.ਪੀ.ਡੀ. ਸ਼ੁਰੂ ਕਰਵਾਈ ਗਈ ਹੈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨ-ਲਾਈਨ ਓ.ਪੀ.ਡੀ. ਦੀ ਪ੍ਰਣਾਲੀ ਬਹੁਤ ਹੀ ਆਸਾਨ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਭ ਤੋਂ ਪਹਿਲਾਂ ਬਿਮਾਰ ਵਿਅਕਤੀ ਆਪਣੇ ਮੋਬਾਇਲ ਨੂੰ ਸ਼ਨਾਖ਼ਤ ਕਰਵਾਏਗਾ। ਉਸ ਉਪਰੰਤ ਮਰੀਜ਼ ਇਸ ਐਪ ਰਾਹੀਂ ਰਜਿਸਟਰ ਹੋ ਜਾਵੇਗਾ ਅਤੇ ਉਸਦਾ ਟੋਕਨ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਜੋ ਨੋਟੀਫਿਕੇਸ਼ਨ ਆਵੇਗਾ ਉਸ ਰਾਹੀਂ ਲਾਗਇਨ ਹੋਵੇਗਾ ਉਸ ਉਪਰੰਤ ਆਪਣੀ ਵਾਰੀ ਦਾ ਇੰਤਜ਼ਾਰ ਕਰਕੇ ਡਾਕਟਰ ਨਾਲ ਸਲਾਹ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿ੍ਰਆ ਤੋਂ ਬਾਅਦ ਡਾਕਟਰ ਜੋ ਦਵਾਈਆਂ ਲਿਖਦਾ ਹੈ ਉਨ੍ਹਾਂ ਦੀਆਂ ਸਿਫਾਰਸ ਕੀਤੀਆਂ ਦਵਾਈਆਂ ਦੀ ਸੂਚੀ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦਵਾਈਆਂ ਦੀ ਖਰੀਦ ਕਰਕੇ ਮਰੀਜ਼ ਆਪਣਾ ਇਲਾਜ ਕਰ ਸਕਦਾ ਹੈ।