ਸ਼੍ਰੀ ਬਾਲਾ ਜੀ ਗਰੁੱਪ ਆਫ ਇੰਸਚੀਟਿਊਟ ਵੱਲੋਂ ਮਨਾਇਆ ਗਿਆ "ਕਿਡਨੀ ਡੇਅ"

ਮਲੋਟ:- ਵਿੱਦਿਆ ਕੇਂਦਰ ( ਸ਼੍ਰੀ ਬਾਲਾ ਜੀ ਗਰੁੱਪ ਆਫ ਇੰਸਚੀਟਿਊਟ) ਮਲੋਟ ਨਹਿਰੂ ਯੁਵਾ ਕੇਂਦਰ ਦੇ ਕੁਆਰੀਨੇਟਰ ਮੈਡਮ ਕੋਮਲ ਨਿਗਮ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਪਿੰਡ ਘੁਮਿਆਰਾ ਖੇੜਾ ਵੱਲੋਂ "ਕਿਡਨੀ ਡੇਅ" ਮਨਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਤੋਂ ਡਾਕਟਰ ਵਿਕਾਸ ਬਾਂਸਲ ਵੱਲੋਂ ਬੱਚਿਆਂ ਨੂੰ ਕਿਡਨੀ ਨੂੰ ਬਚਾਉਣ ਲਈ ਸਹੀ ਖਾਣ-ਪੀਣ ਬਾਰੇ ਸਮਝਾਇਆ ਅਤੇ ਹੋਰ ਰੋਗਾਂ ਤੋਂ ਬਚਾਅ ਬਾਰੇ ਦੱਸਿਆ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਮੈਡਮ ਪਿੰਕੀ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਮੈਂਟਲ ਹੈੱਡ ਸੰਦੀਪ ਕੁਮਾਰ, ਪਰਮਜੀਤ ਕੌਰ, ਸੁਮਨਦੀਪ ਕੌਰ, ਗੁਰਵਿੰਦਰ ਕੌਰ ਅਤੇ ਸਮੂਹ ਸਟਾਫ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਸਮੇਂ ਨਹਿਰੂ ਯੁਵਾ ਕੇਂਦਰ ਤੋਂ ਵਲੰਟੀਅਰ ਰੋਮਬੀਰ ਚੋਹਾਨ ਨੇ ਆਪਣੀਆਂ ਸੇਵਾਵਾਂ ਨਿਭਾਈਆਂ ।