ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਕਰੋਨਾ ਵਾਇਰਸ ਦੇ ਚੌਥੇ ਸੱਕੀ ਮਰੀਜ ਦੀ ਰਿਪੋਟ ਵੀ ਆਈ ਨੈਗੇਟਿਵ, ਹੁਣ ਜ਼ਿਲੇ ਵਿਚ ਨਹੀਂ ਕੋਈ ਸ਼ੱਕੀ ਮਰੀਜ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਵਿਚ ਕੋਵਿਡ-19 ਬਿਮਾਰੀ ਦੀ ਰੋਕਥਾਮ ਲਈ ਸਾਰੇ ਅਗੇਤੇ ਇੰਤਜਾਮ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਇਸ ਸਬੰਧੀ ਪ੍ਰਬੰਧਾਂ ਦੇ ਜਾਇਜੇ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਨੇ ਦਿੱਤੀ।
ਇਸ ਮੌਕੇ ਸਿਵਲ ਸਰਜਨ ਡਾ. ਐਚ ਐਨ ਸਿੰਘ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ ਆਏ ਸਾਰੇ ਚਾਰ ਸੱਕੀ ਮਰੀਜਾਂ ਦੇ ਸੈਂਪਲਾਂ ਦੀ ਲੈਬ ਤੋਂ ਰਿਪੋਟ ਆ ਗਈ ਹੈ। ਰਿਪੋਟ ਅਨੁਸਾਰ ਇੰਨਾਂ ਵਿਚੋਂ ਕਿਸੇ ਨੂੰ ਵੀ ਕੋਵਿਡ-19 ਬਿਮਾਰੀ ਦੀ ਪੁਸ਼ਟੀ ਨਹੀਂ ਹੋਈ ਹੈ। ਉਨਾਂ ਦੱਸਿਆ ਕਿ ਫਿਲਹਾਲ ਜ਼ਿਲੇ ਵਿਚ ਇਕ ਵੀ ਸ਼ੱਕੀ ਮਰੀਜ ਨਹੀਂ ਹੈ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲੇ ਵਿਚ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੁਕ ਕੀਤਾ ਜਾ ਰਿਹਾ ਹੈ। ਉਨਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ, ਭੀੜ ਭਾੜ ਥਾਵਾਂ ਤੇ ਨਾ ਜਾਣ, ਅਤੇ ਡਾਕਟਰੀ ਸਲਾਹ ਨੂੰ ਮੰਨੋ।
ਇਸ ਤਰਾਂ ਜਿਲੇ ਦੇ ਪਿੰਡ ਤਰਮਾਲਾ, ਖੇਮਾ ਖੇੜਾਂ, ਸੇਰਾਂਵਾਲੀ,ਫਤੂਹੀਵਾਲਾ, ਰੋੜਾਂਵਾਲੀ, ਰਸੂਲਪੁਰ ਕੇਰਾ, ਕੋਠੇ ਨਾਨਕਸਰ, ਰੋੜਾਂਵਾਲੀ, ਦਾਨੇਵਾਲਾ, ਸੂਰੇਵਾਲਾ, ਆਸਾ ਬੁੱਟਰ, ਗਿਲਜੇਵਾਲਾ, ਫਕਰਸਰ, ਵਾਰਡ ਨੰਂ13 ਮਲੋਟ, ਮਿੱਡਾ, ਤਰਖਾਣਵਾਲਾ, ਰੁਖਾਲਾ, ਜਵਾਹਰ ਸਿੰਘ ਵਾਲਾ, ਰਣਜੀਤਗੜ , ਮਹਾਂਬੱਧਰ, ਚੱਕ ਮਹਾਂਬੱਧਰ, ਚੜੇਵਾਨ, ਬਸਤੀ ਹੁਕਮ ਸਿੰਘ, ਬਰਕੰਦੀ, ਗੋਨਿਆਣਾ, ਰਹੂੜਿਆਂਵਾਲੀ, ਵੜਿੰਗ, ਬਰੀਵਾਲਾ, ਜੱਸੇਆਣਾ, ਭਾਗਸਰ, ਮੱਲ ੰਿਸਘ ਵਾਲਾ, ਪਿੰਡ ਮਲੋਟ, ਨਵਾਂ ਪਿੰਡ ਮਲੋਟ, ਉੜਾਂਗ, ਪੰਨੀਵਾਲਾ, ਸਮਾਘ, ਅਟਾਰੀ, ਫੱਤਣਵਾਲਾ, ਸੱਕਾਂਵਾਲੀ, ਛਾਪਿਆਂਵਾਲੀ, ਕੋਠੇ ਵਰੜੇਵਾਲੇ ਵਿਖੇ ਜਾਗਰੂਕ ਕੈਂਪਾਂ ਦਾ ਆਯੋਜਨ ਕੀਤਾ ਗਿਆ।
ਬੈਠਕ ਵਿਚ ਐਸਪੀ ਕੁਲਦੀਪ ਰਾਏ, ਐਸਡੀਐਮ ਸ੍ਰੀ ਓਮ ਪ੍ਰਕਾਸ਼, ਡੀਡੀਪੀਓ ਸ੍ਰੀ ਅਰੁਣ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।