ਮਲੋਟ ਦੇ ਸਾਈਕਲਿਸਟ ਰਾਜਵਿੰਦਰ ਸਿੰਘ ਬਰਾੜ ਨੇ ਜਿੱਤਿਆ ਸੁਪਰ ਰਨਡੈਨਿਊਰ ਦਾ ਖ਼ਿਤਾਬ

ਮਲੋਟ:- ਪੈਰਿਸ ਦੇ ਐਡਿਕਸ ਕਲੱਬ ਦੀ ਭਾਰਤੀ ਯੂਨਿਟ ਵਲੋਂ ਕਰਵਾਈ ਰਾਈਡ ਵਿਚ ਹਿੱਸਾ ਲੈਂਦਿਆਂ ਮਲੋਟ ਦੇ ਸਾਈਕਲਿਸਟ ਰਾਜਵਿੰਦਰ ਸਿੰਘ ਬਰਾੜ (ਰਾਜਾ) ਨੇ ਸੁਪਰ ਰਨਡੈਨਿਊਰ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਮਲੋਟ ਸਾਈਕਿਲੰਗ ਕਲੱਬ ਦੇ ਪ੍ਰਧਾਨ ਸ਼ਾਲੂ ਕਾਮਰਾ ਅਤੇ ਗਿੱਦੜਬਾਹਾ ਸਾਈਕਿਲੰਗ ਕਲੱਬ ਦੇ ਪ੍ਰਧਾਨ ਸੁਖਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਲੋਟ ਦਾ ਸਾਈਕਲਿਸਟ ਰਾਜਵਿੰਦਰ ਸਿੰਘ ਬਰਾੜ (ਰਾਜਾ) ਗਿੱਦੜਬਾਹਾ ਸਾਈਕਿਲੰਗ ਕਲੱਬ ਨਾਲ ਰੋਜ਼ਾਨਾ ਰਾਈਡ ਕਰਦਾ ਹੈ ਅਤੇ ਪੈਰਿਸ ਦੇ ਐਡਿਕਸ ਮਲੋਟ ਦੇ ਸਾਈਕਲਿਸਟ ਰਾਜਵਿੰਦਰ ਕਲੱਬ ਦੀ ਭਾਰਤੀ ਯੂਨਿਟ ਵਲੋਂ ਹਰ ਸਾਲ ਗੁਰਮੀਤ ਸਿੰਘ ਮੱਕੜ ਸਾਈਕਲ ਰਾਈਡ ਕਰਵਾਈ ਜਾਂਦੀ ਹੈ, ਜਿਸ ਦੇ ਤਹਿਤ ਹਿੱਸਾ ਲੈਣ ਵਾਲਿਆਂ ਸਾਲ ਵਿਚ 200 ਕਿੱਲੋਮੀਟਰ 13.5 ਘੰਟਿਆਂ ਵਿਚ, 300 ਕਿੱਲੋਮੀਟਰ 20 ਘੰਟਿਆਂ ਵਿਚ, 400 ਕਿੱਲੋਮੀਟਰ 27 ਘੰਟਿਆਂ ਅਤੇ 600 ਕਿੱਲੋਮੀਟਰ ਸਫ਼ਰ 40 ਘੰਟਿਆਂ ਵਿਚ ਪੂਰਾ ਕਰਨ ਦਾ ਟੀਚਾ ਦਿੱਤਾ ਜਾਂਦਾ ਹੈ। ਜਿਹੜਾ ਸਾਈਕਲਿਸਟ ਇੱਕ ਸਾਲ ' ਚ ਉਕਤ ਸਾਰੀਆਂ ਰਾਈਡ ਪੂਰੀਆਂ ਕਰਦਾ ਹੈ , ਉਸ ਨੂੰ ਸੁਪਰ ਰਨਡੈਨਿਊਰ ਦਾ ਖ਼ਤਾਬ ਦਿੱਤਾ ਜਾਂਦਾ ਹੈ ਅਤੇ ਰਾਜਵਿੰਦਰ ਸਿੰਘ ਬਰਾੜ ( ਰਾਜਾ ) ਨੇ 200, 300, 400 ਅਤੇ 600 ਕਿੱਲੋਮੀਟਰ ਦੀ ਰਾਈਡ ਸਾਲ 2019 - 20 ਦੇ ਦੌਰਾਨ ਇਕ ਨਵੰਬਰ 2019 ਤੋਂ ਲੈ ਕੇ 31 ਅਕਤੂਬਰ 2020 ਤੱਕ ਦਾ ਸਫ਼ਰ ਪੂਰਾ ਕਰ ਚੁੱਕੇ ਹਨ ।