ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਅਪਣੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਮਲੋਟ:- ਇਲਾਕੇ ਦੀ ਨਾਮਵਾਰ ਸਹਿ - ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਕੋਵਿਡ -19ਦੇ ਦੌਰਾਨ ਆਪਣੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਵਿਦਿਆਰਥੀਆਂ ਦਾ ਮਨੋਬਲ ਬਣਾਏ ਰੱਖਣ ਵਾਸਤੇ ਸਨਮਾਨਿਤ ਕੀਤਾ । ਇਸ ਦੌਰਾਨ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਰੋਲਰ ਹਾਕੀ ਵਿੱਚ ਕਾਲਜ , ਇਲਾਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ । ਜਿਕਰਯੋਗ ਹੈ ਕਿ ਅਮਨਦੀਪ ਨੇ ਜੁਲਾਈ 2019 ਵਿੱਚ ਹੋਏ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਬਤੌਰ ਭਾਰਤੀ ਰੋਲਰ ਹਾਕੀ ਖਿਡਾਰੀ ਦੇ ਭਾਗ ਲਿਆ । ਰਾਸ਼ਟਰੀ ਪੱਧਰ ਤੇ 7 ਵਾਰ ਰੋਲਰ ਹਾਕੀ ਖੇਡੀ ਜਿਹਦੇ ਵਿੱਚ ਚਾਰ ਵਾਰ ਗੋਲਡ , ਦੋ ਵਾਰ ਸਿਲਵਰ ਅਤੇ ਇਕ ਵਾਰ ਕਾਂਸਾਂ ਤਗਮਾ ਹਾਸਲ ਕੀਤਾ । ਇਸ ਤੋਂ ਬਿਨਾਂ ਰਾਸ਼ਟਰੀ ਪੱਧਰ ਦੇ ਚੈਪੀਅਨਸ਼ਿਪ ਟੂਰਨਾਮੈਂਟਾਂ ਵਿੱਚ ਦਿਸੰਬਰ 2013 ਵਿੱਚ ਗੋਲਡ ਮੈਡਲ , ਜਨਵਰੀ 2015 ਵਿੱਚ ਗੋਲਡ ਮੈਡਲ , 2016 ਵਿੱਚ ਗੋਲਡ ਮੈਡਲ , 2017 ਵਿੱਚ ਗੋਲਡ ਮੈਡਲ , 2018 ਵਿੱਚ ਕਾਸਾਂ ਮੈਡਲ ਅਤੇ 2021 ਵਿੱਚ ਸਿਲਵਰ ਮੈਡਲ ਹਾਸਲ ਕੀਤੇ । ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਖੁਸ਼ੀ ਨੇ ਨਿਸ਼ਾਨੇਬਾਜੀ ਵਿੱਚ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ । ਜਿਕਰਯੋਗ ਹੈ ਕਿ ਖੁਸ਼ੀ ਨੇ ਆਪਣੀ ਖੇਡ ਦੀ ਪਹਿਲੀ ਜਿੱਤ ਜ੍ਹਿਲਾ ਪੱਧਰੀ ਟੂਰਨਾਂਮੈਂਟ 10 ਮੀਟਰ ਰਾਈਫਲ ਪੀਪ ਸਾਇਟ 2019 ਵਿੱਚ ਦਰਜ ਕੀਤੀ । ਰਾਜ ਪੱਧਰੀ ਟੂਰਨਾਮੈਂਟ ਜਲੰਧਰ ਵਿਖੇ ਅਗਸਤ 2019 , ਪ੍ਰੀ ਨੈਸ਼ਨਲ ਦਿੱਲੀ ਵਿਖੇ ਅਕਤੂਬਰ 2019 ਵਿੱਚ ਨੈਸ਼ਨਲ ਭੋਪਾਲ ਵਿੱਚ ਦਿਸੰਬਰ 2019 ਜਿੱਤ ਹਾਸਿਲ ਕੀਤੀ । ਜਨਵਰੀ 2020 ਵਿੱਚ ਭਾਰਤੀ ਨਿਸ਼ਾਨੇਬਾਜ ਟੀਮ ਦੀ ਚੋਣ ਵਿੱਚ ਟਰੈਲ ਦਿੱਤਾ । 2021ਵਿੱਚ ਖ਼ੁਸ਼ੀ ਨੇ ਮੁਹਾਲੀ ਵਿਖੇ ਸਿਲਵਰ ਮੈਡਲ ਹਾਸਿਲ ਕੀਤਾ । ਕੋਵਿਡ - 19 ਦੌਰਾਨ ਕਾਲਜ ਨੇ ਆਨ - ਲਾਇਨ ਗਤੀਵਿਧੀਆਂ ਰਾਹੀਂ ਸਮਾਜ ਅਤੇ ਨੌਜਵਾਨ ਪੀੜ੍ਹੀ ਨਾਲ ਲਗਾਤਾਰ ਜੁੜਿਆ ਰਿਹਾ ਹੈ । ਨੌਜਵਾਨੀ ਵਿੱਚ ਸਕਰਾਤਮਿਕ ਸੋਚ ਅਤੇ ਨਿੱਗਰ , ਅਗਾਂਹਵਧੂ ਦ੍ਰਿਸ਼ਟੀਕੋਣ ਦੇ ਉਭਾਰ ਲਈ ਵੱਖ - ਵੱਖ ਸਮੇਂ ਆਨ - ਲਾਇਨ ਗਤੀਵਿਧੀਆਂ ਕੀਤੀਆਂ । ਇਸ ਲੜ੍ਹੀ ਤਹਿਤ 8 ਮਾਰਚ 2021 ਨੂੰ ਵਿਸ਼ਵ ਮਹਿਲਾ ਦਿਵਸ ਮਨਾਉਂਦਿਆਂ ਆਨ - ਲਾਈਨ ਪ੍ਰਤੀਯੋਗਤਾ ਕਰਵਾਈ ਗਈ , ਜਿਸ ਵਿੱਚ ਔਰਤ ਵਰਗ ਨਾਲ ਸੰਬੰਧਤ ਲੇਖ , ਕਵਿਤਾ , ਕਹਾਣੀ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ । 23 ਮਾਰਚ 2021 ਨੂੰ ਸ਼ਹੀਦ - ਏ - ਆਜ਼ਮ ਸ੍ਰ. ਭਗਤ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ " ਮੈਂ ਵੀ ਭਗਤ ਸਿੰਘ " ਆਨ - ਲਾਇਨ ਪੱਗੜੀ ਮੁਕਾਬਲਾ ਕਰਵਾਇਆ ਗਿਆ । ਜਿਸ ਵਿੱਚ ਇਲਾਕੇ ਦੇ ਸਕੂਲਾਂ, ਕਾਲਜਾਂ ਅਤੇ ਵੱਖ - ਵੱਖ ਕਲੱਬਾਂ ਦੇ ਮੈਬਰਾਂ ਨੇ ਹਿੱਸਾ ਲਿਆ । ਉਪਰੋਕਤ ਮੁਕਾਬਲਿਆਂ ਵਿੱਚ ਜੋਤੀ ਬੀ. ਏ. ਭਾਗ ਤੀਜਾ , ਪ੍ਰਭਦੀਪ ਬੀ.ਏ. ਭਾਗ ਤੀਜਾ ਨੂੰ ਪੋਸਟਰ ਮੇਕਿੰਗ ਅਤੇ " ਮੈਂ ਵੀ ਭਗਤ ਸਿੰਘ " ਪੱਗੜੀ ਮੁਕਾਬਲੇ ਵਿੱਚ ਤੇਜਿੰਦਰ ਸਿੰਘ ਬੀ.ਏ. ਭਾਗ ਤੀਜਾ , ਗੁਰਭੇਜ ਸਿੰਘ ਬੀ.ਏ. ਭਾਗ ਨੂੰ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਲਈ ਸਨਮਾਨਿਤ ਕੀਤਾ । ਇਸ ਮੌਕੇ ਕਾਲਜ ਮਨੈਂਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ , ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀ ਵਾਲਾ , ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਬਿੱਲਾ ਸੰਧੂ , ਸਕੱਤਰ ਪਿਰਤਪਾਲ ਸਿੰਘ ਗਿੱਲ ਨੇ ਸ਼ਿਰਕਤ ਕੀਤੀ । ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਵਧੀਆ ਕਾਰਗੁਜਾਰੀ ਲਈ ਮੁਬਾਰਕਬਾਦ ਦਿੱਤੀ । ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀ ਵਾਲਾ ਨੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਅਗਾਂਹਵਧੂ ਸੋਚ ਅਤੇ ਸਕਰਾਤਮਿਕ ਦ੍ਰਿਸ਼ਟੀਕੋਣ ਦਾ ਪ੍ਰਸਾਰ ਕਰਨਾ ਇੱਕ ਵਿਦਿਅਕ ਸੰਸਥਾ ਦਾ ਨੈਤਿਕ ਫ਼ਰਜ ਹੈ । ਜਿਸ ਨੂੰ ਸਮੂਹ ਸਟਾਫ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਦੀ ਸਮੁੱਚੀ ਅਗਵਾਈ ਵਿੱਚ ਬਾਖੂਬੀ ਨਿਭਾ ਰਿਹਾ ਹੈ । ਇਸ ਸਮੇਂ ਪ੍ਰੋ. ਸੁਖਦੀਪ ਕੌਰ , ਪ੍ਰੋ. ਸੁਖਵਿੰਦਰ ਕੌਰ , ਪ੍ਰੋ. ਧਰਮਵੀਰ , ਪ੍ਰੋ. ਨਵਪ੍ਰੀਤ ਕੌਰ , ਪ੍ਰੋ. ਰਮਨਦੀਪ ਕੌਰ , ਪ੍ਰੋ. ਹਿਰਦੇਪਾਲ ਸਿੰਘ , ਪ੍ਰੋ. ਗੁਰਬਿੰਦਰ ਸਿੰਘ , ਪ੍ਰੋ. ਸ਼ਰਨਜੀਤ ਕੌਰ , ਪ੍ਰੋ. ਹਰਵਿੰਦਰ ਕੌਰ , ਪ੍ਰੋ. ਪਰਮਜੀਤ ਕੌਰ , ਪ੍ਰੋ. ਗੁਰਜੀਤ ਸਿੰਘ , ਪ੍ਰੋ.ਕਿਰਨਜੀਤ ਕੌਰ , ਪ੍ਰੋ. ਕੰਨੂੰ ਪ੍ਰਿਆ , ਪ੍ਰੋ , ਰਾਜ ਕ੍ਰਿਸ਼ਨ ਸੱਚਦੇਵਾ , ਪ੍ਰੋ. ਨਿਸ਼ਾਤ ਮਿੱਡਾ , ਪ੍ਰੋ. ਸਰਬਜੀਤ ਕੌਰ ਹਾਜਰ ਰਹੇ । ਸਮੁੱਚੇ ਅਧਿਆਪਕ ਅਮਲੇ ਨੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤਾ ।