ਸ਼ਹਿਰ ਦੀ ਸਫਾਈ ਅਤੇ ਸੁੰਦਰਤਾ ਵਿਵਸਥਾ ਵਿੱਚ ਹੋ ਰਿਹਾ ਹੈ ਸੁਧਾਰ
ਨਗਰ ਕੌਂਸਲ ਮਲੋਟ ਦੁਆਰਾ ਸ਼ੁੱਭਦੀਪ ਸਿੰਘ ਪ੍ਰਧਾਨ ਨਗਰ ਕੌਂਸਲ ਮਲੋਟ ਅਤੇ ਮੰਗਤ ਕੁਮਾਰ ਕਾਰਜ ਸਾਧਕ ਅਫ਼ਸਰ ਨਗਰ ਮਲੋਟ ਦੀ ਅਗਵਾਈ ਹੇਠ ਰਾਜ ਕੁਮਾਰ ਐੱਸ.ਆਈ ਨੇ ਦੱਸਿਆ ਕਿ ਘਰਾਂ ਤੋਂ ਨਿਕਲਣ ਵਾਲੇ ਗਿੱਲੇ ਕੂੜੇ ਜਿਵੇਂ ਕਿ ਫਲ, ਸਬਜ਼ੀਆਂ ਛਿਲਕੇ, ਪੱਤੇ ਆਦਿ ਦਾ ਸਹੀ ਪ੍ਰਬੰਧ ਕਰਕੇ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਨਗਰ ਕੌਂਸਲ ਮਲੋਟ ਦੁਆਰਾ ਸ਼ੁੱਭਦੀਪ ਸਿੰਘ ਪ੍ਰਧਾਨ ਨਗਰ ਕੌਂਸਲ ਮਲੋਟ ਅਤੇ ਮੰਗਤ ਕੁਮਾਰ ਕਾਰਜ ਸਾਧਕ ਅਫ਼ਸਰ ਨਗਰ ਮਲੋਟ ਦੀ ਅਗਵਾਈ ਹੇਠ ਰਾਜ ਕੁਮਾਰ ਐੱਸ.ਆਈ ਨੇ ਦੱਸਿਆ ਕਿ ਘਰਾਂ ਤੋਂ ਨਿਕਲਣ ਵਾਲੇ ਗਿੱਲੇ ਕੂੜੇ ਜਿਵੇਂ ਕਿ ਫਲ, ਸਬਜ਼ੀਆਂ ਛਿਲਕੇ, ਪੱਤੇ ਆਦਿ ਦਾ ਸਹੀ ਪ੍ਰਬੰਧ ਕਰਕੇ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ।
ਜਿਸ ਨੂੰ ਹਰ ਕੋਈ ਕੂੜਾ ਕਹਿ ਕੇ ਨਕਾਰ ਦਿੰਦਾ ਹੈ, ਉਸ ਨੂੰ ਹੁਣ ਜੈਵਿਕ ਖਾਦ ਤਿਆਰ ਕਰਕੇ ਘੱਟ ਤੋਂ ਘੱਟ ਰੇਟ ਤੇ ਵੇਚੀ ਜਾ ਰਹੀ ਹੈ। ਇਸ ਨਾਲ ਸ਼ਹਿਰ ਦੀ ਸਫਾਈ ਅਤੇ ਸੁੰਦਰਤਾ ਵਿਵਸਥਾ ਵਿੱਚ ਸੁਧਾਰ ਤਾਂ ਹੋ ਹੀ ਰਿਹਾ ਹੈ, ਪਰ ਨਾਲ ਹੀ ਇੱਕ ਆਮਦਨ ਦਾ ਸਾਧਨ ਵੀ ਬਣ ਰਿਹਾ ਹੈ। ਹੁਣ ਤੱਕ ਨਗਰ ਕੌਂਸਲ ਮਲੋਟ ਲਗਭਗ 2500 ਰੁਪਏ ਦੀ ਖਾਦ ਵੇਚ ਚੁੱਕਾ ਹੈ।
Author : Malout Live