ਪੰਜਾਬ ਗੋਜੂਰਿਓ ਸਪੋਰਟਸ ਕਰਾਟੇ ਐਸੋਸੀਏਸ਼ਨ ਬਠਿੰਡਾ ਵਿਖੇ 2nd ਨੈਸ਼ਨਲ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ

ਮਲੋਟ:- ਪੰਜਾਬ ਗੋਜੂਰਿਓ ਸਪੋਰਟਸ ਕਰਾਟੇ ਐਸੋਸੀਏਸ਼ਨ ਵੱਲੋਂ 1 ਅਤੇ 2 ਅਕਤੂਬਰ ਨੂੰ ਬਠਿੰਡਾ ਵਿਖੇ 2nd ਨੈਸ਼ਨਲ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਸਮੇਤ 12 ਰਾਜਾਂ ਨੇ ਭਾਗ ਲਿਆ।

ਇਸ ਟੂਰਨਾਮੈਂਟ ਵਿੱਚ ਪਹਿਲੇ ਸਥਾਨ ਤੇ ਰਾਜਸਥਾਨ ਅਤੇ ਦੂਸਰੇ ਸਥਾਨ ਤੇ ਪੰਜਾਬ ਦੀ ਟੀਮ ਰਹੀ। ਇਸ ਟੂਰਨਾਮੈਂਟ ਵਿੱਚ ਸਿਧਾਂਤ ਕਰਾਟੇ ਅਕੈਡਮੀ ਮਲੋਟ ਦੀ 11 ਬੱਚਿਆਂ ਦੀ ਟੀਮ ਨੇ ਹਿੱਸਾ ਲਿਆ ਅਤੇ ਨਾਲ ਹੀ 1 ਗੋਲਡ, 5 ਸਿਲਵਰ ਅਤੇ 8 ਬਰਾਊਂਨਜ਼ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੱਚਿਆਂ ਨੇ ਇਹ ਮੈਡਲ ਜਿੱਤ ਕੇ ਆਪਣੇ ਮਾਤਾ-ਪਿਤਾ ਅਤੇ ਆਪਣੇ ਕਰਾਟੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ।