ਕਰਮਗੜ੍ਹ ਸੁੂਏ ਵਿੱਚ ਪਾੜ੍ਹ ਪੈਣ ਨਾਲ ਝੋਨੇ ਦੀ ਫਸਲ ਦਾ ਹੋਇਆ ਭਾਰੀ ਨੁਕਸਾਨ
ਮਲੋਟ:- ਪਿੰਡ ਬੁਰਜ ਸਿੱਧਵਾਂ ਵਿਖੇ ਕਰਮਗੜ੍ਹ ਸੂਆ ਟੁੱਟਣ ਕਰਕੇ ਪਾਣੀ ਲਗਭਗ ਦੋ ਸੌ ਏਕੜ ਰਕਬੇ 'ਚ ਫੈਲ ਗਿਆ ਜਿਸ ਨਾਲ ਪੱਕੇ ਹੋਏ ਝੋਨੇ ਦਾ ਭਾਰੀ ਨੁਕਸਾਨ ਹੋ ਗਿਆ। ਪਿਛਲੀ ਸ਼ਾਮ ਭਾਰੀ ਬਾਰਿਸ਼ ਕਰਕੇ ਮੋਘੇ ਬੰਦ ਸਨ ਮਹਿਕਮੇ ਨੂੰ ਇਸ ਦੀ ਸੂਚਨਾਂ ਦੇ ਦਿੱਤੀ ਸੀ ਪਰ ਪਾਣੀ ਘੱਟ ਨਹੀਂ ਕੀਤਾ ਤੇ ਰਾਤ ਨੂੰ ਸੂਆ ਟੁੱਟਣ ਕਰਕੇ ਪੱਚੀ ਫੁੱਟ ਪਾੜ ਪੈ ਗਿਆ।
ਜਿਸ ਕਾਰਣ ਸਰੂਪ ਸਿੰਘ, ਜਗਸੀਰ ਸਿੰਘ, ਸਰਬਜੋਤ, ਪਰਮਜੀਤ ਸਿੰਘ ਤੇ ਹੋਰ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਸਪੈਸ਼ਲ ਗਿਰਦਾਵਰੀ ਕਰਕੇ ਪੰਜ਼ਾਹ ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਸੂਆ ਟੁੱਟਣ ਕਰਕੇ ਹੋਏ ਝੋਨੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੀ।