ਮਿਮਿਟ ਮਲੋਟ ਵਿਖੇ ਕਰਵਾਈ ਗਈ ਮਿਮਿਟ ਪ੍ਰੀਮੀਅਰ ਲੀਗ—2026

ਮਿਮਿਟ ਮਲੋਟ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਸਮੇਂ ਸਮੇਂ ਸਿਰ ਬਲੱਡ ਡੋਨੇਸ਼ਨ ਕੈਂਪ, ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਸੰਸਥਾ ਦੇ ਪ੍ਰੈਜ਼ੀਡੈਂਟ (ਖੇਡਾਂ) ਇੰਜ ਜਤਿੰਦਰ ਕਟਾਰੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਕ੍ਰਿਕੇਟ ਟੂਰਨਾਮੈਂਟ, ਜਿਸ ਨੂੰ ਮਿਮਿਟ ਪ੍ਰੀਮੀਅਰ ਲੀਗ ਦਾ ਨਾਮ ਦਿੱਤਾ ਜਾਂਦਾ ਹੈ, ਇਸ ਵਿੱਚ ਵਿਦਿਆਰਥੀਆਂ ਦੀ ਚੋਣ ਵਿਸ਼ੇਸ਼ ਤਰੀਕੇ ਨਾਲ ਕੀਤੀ ਜਾਂਦੀ ਹੈ।

ਮਲੋਟ : ਮਿਮਿਟ ਮਲੋਟ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਸਮੇਂ ਸਮੇਂ ਸਿਰ ਬਲੱਡ ਡੋਨੇਸ਼ਨ ਕੈਂਪ, ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਸੰਸਥਾ ਦੇ ਪ੍ਰੈਜ਼ੀਡੈਂਟ (ਖੇਡਾਂ) ਇੰਜ ਜਤਿੰਦਰ ਕਟਾਰੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਕ੍ਰਿਕੇਟ ਟੂਰਨਾਮੈਂਟ, ਜਿਸ ਨੂੰ ਮਿਮਿਟ ਪ੍ਰੀਮੀਅਰ ਲੀਗ ਦਾ ਨਾਮ ਦਿੱਤਾ ਜਾਂਦਾ ਹੈ, ਇਸ ਵਿੱਚ ਵਿਦਿਆਰਥੀਆਂ ਦੀ ਚੋਣ ਵਿਸ਼ੇਸ਼ ਤਰੀਕੇ ਨਾਲ ਕੀਤੀ ਜਾਂਦੀ ਹੈ। ਜਿਸ ਤਹਿਤ ਇਸ ਵਾਰ ਮਿਮਿਟ ਪ੍ਰੀਮੀਅਰ ਲੀਗ ਵਿੱਚ 8 ਟੀਮਾਂ ਨੇ ਭਾਗ ਲਿਆ, ਜਿਸ ਦੇ ਦੋ ਪੂਲ  ਗਰੁੱਪ-ਏ  ਅਤੇ ਗਰੁੱਪ-ਬੀ ਬਣਾਏ ਗਏ। ਇਸ ਵਿੱਚ ਚਾਰ ਚਾਰ ਟੀਮਾਂ ਦੇ ਆਪਸ ਵਿੱਚ ਮੈਚ ਕਰਵਾਏ ਗਏ, ਜਿਨ੍ਹਾਂ ਵਿੱਚ ਏ ਅਤੇ ਬੀ  ਗਰੁੱਪ ਦੀਆਂ ਦੋ ਟੀਮਾਂ ਫਾਈਨਲ ਵਿੱਚ ਪਹੁੰਚੀਆਂ। ਜਿਸ ਵਿੱਚ ਜੋਤ-11 ਨੇ ਜਿੱਤ ਪ੍ਰਾਪਤ ਕਰਕੇ ਟ੍ਰੌਫੀ ਆਪਣੇ ਨਾਮ ਕੀਤੀ।

ਇਲੈਵਨ ਵੈਰੀਅਰਜ਼ ਨੇ ਰਨਰਅੱਪ ਟਰਾਫੀ ਜਿੱਤੀ। ਖਿਡਾਰੀ ਆਬੂ ਕਾਸਿਮ ਨੇ ਮੈਨ ਆਫ ਦਾ ਸੀਰੀਜ ਦੀ ਟ੍ਰਾਫੀ ਆਪਣੇ ਨਾਮ ਕੀਤੀ। ਇਸ ਪ੍ਰੋਗਰਾਮ ਦੇ ਇਨਾਮ ਵੰਡ ਸਮਾਰੋਹ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਅਤੇ ਰਜਿਸਟਰਾਰ ਡਾ. ਸੰਜੀਵ ਸ਼ਰਮਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਦਿੱਤੇ। ਇਸ ਮੌਕੇ ਡਾਇਰੈਕਟਰ ਡਾ. ਬਾਂਸਲ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਹਮੇਸ਼ਾ ਨਸਿ਼ਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਰੁੱਚੀ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪ੍ਰੈਜ਼ੀਡੈਂਟ (ਖੇਡਾਂ) ਇੰਜ ਜਤਿੰਦਰ ਕਟਾਰੀਆ, ਡੀ.ਪੀ.ਈ ਇੰਜ. ਮਨਕੀਰਤ ਸਿੰਘ ਅਤੇ ਸਮੂਹ ਖਿਡਾਰੀਆਂ ਵੱਲੋ ਕਰਵਾਈ ਗਈ ਇਸ ਪ੍ਰੀਮੀਅਰ ਲੀਗ ਲਈ ਵਧਾਈ ਦਿੱਤੀ।

Author : Malout Live