ਰੇਲਵੇ ਲਾਈਨ ਕੋਲ ਕਰੀਬ 15 ਦਿਨਾਂ ਤੋਂ ਪਏ ਮ੍ਰਿਤਕ ਪਸ਼ੂਆਂ ਨੂੰ ਭਾਜਪਾ ਮਲੋਟ ਵੱਲੋਂ ਧਰਤੀ ਹੇਠ ਦਫਨਾਇਆ
ਰੇਲਵੇ ਲਾਈਨਾਂ ਦੇ ਕੋਲ ਪੁਲ ਦੇ ਨਜ਼ਦੀਕ ਕਰੀਬ 2 ਹਫ਼ਤਿਆਂ ਤੋਂ ਪਏ ਤਿੰਨ ਮ੍ਰਿਤਕ ਪਸ਼ੂਆਂ ਨੂੰ ਭਾਜਪਾ ਮਲੋਟ ਵੱਲੋਂ ਮਿੱਟੀ ਹੇਠ ਦਫਨਾਇਆ ਗਿਆ। ਭਾਜਪਾ ਮੰਡਲ ਮਲੋਟ ਵੱਲੋਂ ਇਹ ਉਪਰਾਲਾ ਰੇਲਵੇ ਸਟੇਸ਼ਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਦੇ ਸਹਿਯੋਗ ਨਾਲ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਰੇਲਵੇ ਲਾਈਨਾਂ ਦੇ ਕੋਲ ਪੁਲ ਦੇ ਨਜ਼ਦੀਕ ਕਰੀਬ 2 ਹਫ਼ਤਿਆਂ ਤੋਂ ਪਏ ਤਿੰਨ ਮ੍ਰਿਤਕ ਪਸ਼ੂਆਂ ਨੂੰ ਭਾਜਪਾ ਮਲੋਟ ਵੱਲੋਂ ਮਿੱਟੀ ਹੇਠ ਦਫਨਾਇਆ ਗਿਆ। ਭਾਜਪਾ ਮੰਡਲ ਮਲੋਟ ਵੱਲੋਂ ਇਹ ਉਪਰਾਲਾ ਰੇਲਵੇ ਸਟੇਸ਼ਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਦੇ ਸਹਿਯੋਗ ਨਾਲ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਭਾਜਪਾ ਮੰਡਲ ਪ੍ਰਧਾਨ ਸੁਸ਼ੀਲ ਜਲਹੋਤਰਾ, ਜਨਰਲ ਸਕੱਤਰ ਹੈਪੀ ਡਾਵਰ ਅਤੇ ਡਾ. ਰਿਖੀਕੇਸ ਪਰਵਲ ਭੋਲੀ ਨੇ ਦੱਸਿਆ ਕਿ ਰੇਲਵੇ ਲਾਈਨਾਂ ਦੇ ਨਜ਼ਦੀਕ ਤਿੰਨ ਮ੍ਰਿਤਕ ਅਵਾਰਾ ਪਸ਼ੂ ਜੋ ਕਰੀਬ 2 ਹਫ਼ਤਿਆਂ ਤੋਂ ਉੱਥੇ ਪਏ ਸਨ ਤੇ ਇਨ੍ਹਾਂ 'ਚੋਂ ਕਾਫ਼ੀ ਬਦਬੂ ਆ ਰਹੀ ਸੀ ਅਤੇ ਰੇਲਵੇ ਲਾਈਨ ਕਰਾਸ ਕਰਨ ਵਾਲਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸਦੀ ਸੂਚਨਾ ਮਿਲਣ ਤੇ ਭਾਜਪਾ ਮੰਡਲ ਮਲੋਟ ਦੀ ਟੀਮ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਅਤੇ ਰੇਲਵੇ ਮਾਸਟਰ ਦੇ ਸਹਿਯੋਗ ਸਦਕਾ ਜੇ.ਸੀ.ਬੀ ਨਾਲ ਡੂੰਘਾ ਟੋਇਆ ਪੁਟ ਕੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਧਰਤੀ ਹੇਠ ਦਬਾਇਆ ਗਿਆ। ਉਨ੍ਹਾਂ ਨਗਰ ਕੌਂਸਲ ਮਲੋਟ ਅਤੇ ਰੇਲਵੇ ਸਟੇਸ਼ਨ ਮਾਸਟਰ ਦਾ ਧੰਨਵਾਦ ਕੀਤਾ।
Author : Malout Live