ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਮਲੋਟ ਦੀ ਚਲ ਰਹੀ ਕਾਰ ਸੇਵਾ ਵਿੱਚ ਪਤਵੰਤੇ ਸੱਜਣ ਵੀਰਾਂ ਨੇ ਭਰੀ ਹਾਜ਼ਰੀ

ਜਗੋ ਜੁਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਸਦਕਾ ਅਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੀ "ਕਾਰ ਸੇਵਾ" ਚਲ ਰਹੀ ਹੈ। ਇਸ ਮੌਕੇ ਗ੍ਰੰਥੀ ਸਾਹਿਬਾਨ ਭਾਈ ਮੰਗਾ ਸਿੰਘ ਪਿੰਡ ਘੁਮਿਆਰਾ ਜੀਆਂ ਵੱਲੋਂ ਅਰਦਾਸ ਬੇਨਤੀ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਗੋ ਜੁਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਸਦਕਾ ਅਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੀ "ਕਾਰ ਸੇਵਾ" ਚਲ ਰਹੀ ਹੈ। ਇਸ ਮੌਕੇ ਗ੍ਰੰਥੀ ਸਾਹਿਬਾਨ ਭਾਈ ਮੰਗਾ ਸਿੰਘ ਪਿੰਡ ਘੁਮਿਆਰਾ ਜੀਆਂ ਵੱਲੋਂ ਅਰਦਾਸ ਬੇਨਤੀ ਕੀਤੀ ਗਈ।

ਇਸ ਮੌਕੇ ਹਰਜੀਤ ਸਿੰਘ ਗੁਲਿਆਣੀ ਪ੍ਰਧਾਨ ਗੁਰਦੁਆਰਾ ਸ਼੍ਰੀ ਸਿੰਘ ਸਭਾ ਮਲੋਟ, ਦਵਿੰਦਰ ਪਾਲ ਸਿੰਘ ਮੱਕਡ਼, ਗੁਰਮਿੰਦਰ ਪਾਲ ਮੱਕਡ਼, ਗੋਲਡੀ ਭੁੱਲਰ ਸਪੁਤਰ ਸਵ. ਸ .ਰਾਮ ਸਿੰਘ ਭੁੱਲਰ, ਅਨੀਲ ਕੁਮਾਰ ਜਾਟਵ ਪ੍ਰਧਾਨ, ਅਸ਼ੋਕ ਬਜਾਜ ਸਾਬਕਾ MC ਅਤੇ ਸੰਦੀਪ ਕੁਮਾਰ ਪਰਜਾਪਤ ਜੀਆਂ ਨੇ ਕਾਰ ਸੇਵਾ ਵਿੱਚ ਹਾਜ਼ਰੀ ਭਰੀ। ਇਸ ਮੌਕੇ ਨਰੇਸ਼ ਕੁਮਾਰ ਖਟਕ, ਵਿਨੋਦ ਸੋਲੰਕੀ, ਮੰਗਤ ਰਾਮ ਗੋਲਨਾ, ਮਨੋਹਰ ਲਾਲ ਨੁਗਰੀਆ, ਸੰਦੀਪ ਕੁਮਾਰ ਬਮਨੀਆ, ਭਾਈ ਮੋਹਨ ਸਿੰਘ ਕੈਰੋਂ, ਭਾਈ ਸਿਵਦਰਸ਼ਨ ਸਿੰਘ, ਪ੍ਰਕਾਸ਼ ਖਟਕ ਟੈਣੀ ਸਾਬਕਾ MC, ਇਕਬਾਲ ਸਿੰਘ ਡੰਗ, ਐਡਵੋਕੇਟ ਰਾਕੇਸ਼ ਇਟਕਾਨ, ਸ਼ੇਰੀ ਭੁੱਲਰ ਮਿਸਤਰੀ ਕੁਲਵੰਤ ਸਿੰਘ, ਬਾਦਲ ਖਨਗਵਾਲ ਅਤੇ ਹਰਦੀਪ ਸਿੰਘ ਗਰੇਵਾਲ ਆਦਿ ਹਾਜ਼ਿਰ ਸਨ। ਆਖਿਰ ਵਿੱਚ ਜੱਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਮੁੱਖ ਸੇਵਾਦਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Author : Malout Live