ਐਨ.ਆਰ.ਆਈਜ਼ ਪੇਰੈਂਟਸ ਐਸੋਸੀਏਸ਼ਨ (ਰਜਿ.) ਮਲੋਟ ਦੇ ਅਹੁਦੇਦਾਰਾਂ ਦੀ ਹੋਈ ਚੋਣ
ਇਲਾਕੇ ਦੀ ਸਿਰਮੌਰ ਸੰਸਥਾ ਐਨ.ਆਰ.ਆਈਜ਼ ਪੇਰੈਂਟਸ ਐਸੋਸੀਏਸ਼ਨ (ਰਜਿ.) ਮਲੋਟ ਦੀ ਮੀਟਿੰਗ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਹੋਈ। ਮੀਟਿੰਗ ਵਿੱਚ ਪਿਛਲੇ ਸਾਲ ਦਾ ਲੇਖਾ ਜੋਖਾ ਕੀਤਾ ਗਿਆ। ਉਸ ਉਪਰੰਤ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਅਤੇ ਚੋਣ ਕਰਨ ਦੇ ਅਧਿਕਾਰ ਡਾ. ਸੁਖਦੇਵ ਸਿੰਘ ਗਿੱਲ ਨੂੰ ਦਿੱਤੇ ਗਏ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਇਲਾਕੇ ਦੀ ਸਿਰਮੌਰ ਸੰਸਥਾ ਐਨ.ਆਰ.ਆਈਜ਼ ਪੇਰੈਂਟਸ ਐਸੋਸੀਏਸ਼ਨ (ਰਜਿ.) ਮਲੋਟ ਦੀ ਮੀਟਿੰਗ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਹੋਈ। ਮੀਟਿੰਗ ਵਿੱਚ ਪਿਛਲੇ ਸਾਲ ਦਾ ਲੇਖਾ ਜੋਖਾ ਕੀਤਾ ਗਿਆ। ਉਸ ਉਪਰੰਤ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਅਤੇ ਚੋਣ ਕਰਨ ਦੇ ਅਧਿਕਾਰ ਡਾ. ਸੁਖਦੇਵ ਸਿੰਘ ਗਿੱਲ ਨੂੰ ਦਿੱਤੇ ਗਏ। ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਹਰਜੀਤ ਸਿੰਘ ਨੂੰ ਪ੍ਰਧਾਨ, ਜੋਗਿੰਦਰ ਸਿੰਘ ਰੱਥੜੀਆਂ ਨੂੰ ਚੇਅਰਮੈਨ, ਜਰਨੈਲ ਸਿੰਘ ਢਿੱਲੋਂ ਨੂੰ ਮੁੱਖ ਸਰਪ੍ਰਸਤ ਅਤੇ ਡਾ. ਸੁਖਦੇਵ ਸਿੰਘ ਗਿੱਲ ਨੂੰ ਸਰਪ੍ਰਸਤ ਬਣਾਇਆ ਗਿਆ, ਜਦਕਿ ਰਾਜਪ੍ਰੀਤ ਸਿੰਘ ਨੂੰ ਵਾਈਸ ਚੇਅਰਮੈਨ, ਇਕਲਾਬ ਸਿੰਘ ਕੱਟਿਆਂਵਾਲੀ ਨੂੰ ਜਨਰਲ ਸਕੱਤਰ, ਮਾਸਟਰ ਹਰਜਿੰਦਰ ਸਿੰਘ ਮੋੜ ਨੂੰ ਕੈਸ਼ੀਅਰ, ਡਾ. ਬਲਵੀਰ ਰਾਮ ਨੂੰ ਸਹਾਇਕ ਕੈਸ਼ੀਅਰ, ਸਾਬਕਾ ਐਕਸੀਅਨ ਇਕਬਾਲ ਸਿੰਘ ਢਿੱਲੋ ਨੂੰ ਸਕੱਤਰ,
ਹਰਮੰਦਰ ਸਿੰਘ ਮੋਂਗਾ, ਅਨੂਪ ਸਿੰਘ ਸਿੱਧੂ ਅਤੇ ਬਲਵਿੰਦਰ ਸਿੰਘ ਬਰਾੜ ਨੂੰ ਸੀਨੀਅਰ ਮੀਤ ਪ੍ਰਧਾਨ, ਮਹਿਮਾ ਸਿੰਘ ਕੱਟਿਆਂਵਾਲੀ, ਜਸਬੀਰ ਸਿੰਘ ਸੇਖੋਂ ਮੀਤ ਪ੍ਰਧਾਨ, ਜਸਵਿੰਦਰ ਸਿੰਘ ਵਾਲੀ ਨੂੰ ਪ੍ਰੈਸ ਸਕੱਤਰ, ਪਰਮਜੀਤ ਸਿੰਘ ਨੂੰ ਪ੍ਰਚਾਰ ਸਕੱਤਰ, ਸੁਰਮੁਖ ਸਿੰਘ ਨੂੰ ਮੁੱਖ ਸਲਾਹਕਾਰ, ਨੱਥਾ ਸਿੰਘ ਅਤੇ ਬਗੀਚਾ ਸਿੰਘ ਨੂੰ ਸਲਾਹਕਾਰ, ਹਰਭਜਨ ਸਿੰਘ ਨੂੰ ਜੁਆਇੰਟ ਸਕੱਤਰ ਜਸਬੀਰ ਸਿੰਘ ਜੇ.ਈ ਨੂੰ ਐਡੀਟਰ ਤੋਂ ਇਲਾਵਾ ਬਿੱਕਰ ਸਿੰਘ ਜੇ.ਈ ਨੂੰ ਕਾਰਜਕਾਰੀ ਮੈਂਬਰ, ਬਲਜੀਤ ਸਿੰਘ ਮਾਹੂਆਣਾ ਤੇ ਕੁਲਦੀਪ ਸਿੰਘ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ। ਡਾ. ਸੁਖਦੇਵ ਸਿੰਘ ਗਿੱਲ ਨੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ਼ ਦੁਆਇਆ ਕਿ ਵਿਦੇਸ਼ ਗਏ ਬੱਚਿਆਂ ਅਤੇ ਮਾਪਿਆਂ ਨੂੰ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਐਸੋਸੀਏਸ਼ਨ ਦੇ ਮੈਂਬਰ ਉਸ ਦੀ ਤਨ ਮਨ ਅਤੇ ਧਨ ਨਾਲ ਉਸਦੀ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਚੋਣ 2 ਸਾਲਾਂ ਲਈ ਕੀਤੀ ਗਈ ਹੈ ਅਤੇ ਹਰੇਕ ਮਹੀਨੇ ਮੈਂਬਰਾਂ ਦੀ ਮੀਟਿੰਗ ਹੋਇਆ ਕਰੇਗੀ। ਇਸ ਸੰਸਥਾ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਸ ਸੰਸਥਾ ਦੀ ਅਗਲੀ ਮੀਟਿੰਗ 29 ਮਾਰਚ ਸ਼ਾਮ 4:00 ਵਜੇ ਸਥਾਨਕ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਹੋਵੇਗੀ।
Author : Malout Live