ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉਤਸਵ ਤਹਿਤ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਬਲਜੀਤ ਕੌਰ ਮਾਨਯੋਗ ਬਾਲ ਅਤੇ ਵਿਕਾਸ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਡਾ. ਅਖਿਲ ਚੌਧਰੀ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਅਤੇ ਇਸ ਸ਼੍ਰੀ ਕਵਲਪ੍ਰੀਤ ਸਿੰਘ ਚਾਹਲ ਐੱਸ.ਪੀ(ਐਚ) ਮੌਜੂਦ ਰਹੇ। ਇਹ ਪ੍ਰੋਗਰਾਮ ਕਾਨਫਰੰਸ ਹਾਲ ਦਫਤਰ ਐੱਸ.ਐੱਸ.ਪੀ ਵਿਖੇ ਆਯੋਜਿਤ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉਤਸਵ ਤਹਿਤ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਬਲਜੀਤ ਕੌਰ ਮਾਨਯੋਗ ਬਾਲ ਅਤੇ ਵਿਕਾਸ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਡਾ. ਅਖਿਲ ਚੌਧਰੀ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਅਤੇ ਇਸ ਸ਼੍ਰੀ ਕਵਲਪ੍ਰੀਤ ਸਿੰਘ ਚਾਹਲ ਐੱਸ.ਪੀ(ਐਚ) ਮੌਜੂਦ ਰਹੇ। ਇਹ ਪ੍ਰੋਗਰਾਮ ਕਾਨਫਰੰਸ ਹਾਲ ਦਫਤਰ ਐੱਸ.ਐੱਸ.ਪੀ ਵਿਖੇ ਆਯੋਜਿਤ ਕੀਤਾ ਗਿਆ। ਇਸ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿਲ੍ਹੇ ਦੀਆਂ ਚਾਰੇ ਸਬ ਡਿਵੀਜ਼ਨਾਂ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿਖੇ ਵੀ ਮਹਿਲਾ ਦਿਵਸ ਮਨਾਇਆ ਗਿਆ। ਪੰਜੇ ਪ੍ਰੋਗਰਾਮ ਇੱਕ ਸਾਰ ਇਕੱਠੇ ਹੀ ਸ਼ੁਰੂ ਹੋਏ ਅਤੇ ਇਸ ਦਾ ਲਾਈਵ ਕਾਨਫਰੰਸ ਹਾਲ ਦਫ਼ਤਰ ਐੱਸ.ਐੱਸ.ਪੀ ਵਿਖੇ ਕੀਤਾ ਗਿਆ। ਇਸ ਮੌਕੇ ਸਟੇਜ ਸੈਕਟਰੀ ਵਜੋਂ ਮਹਿਲਾ ਸੀ. ਸਿਪਾਹੀ ਪ੍ਰਭਜੋਤ ਕੌਰ ਅਤੇ ਸਿਪਾਹੀ ਹਰਮੀਤ ਕੌਰ ਵੱਲੋਂ ਨਿਭਾਈ ਗਈ। ਐੱਸ.ਆਈ ਰਜਨੀ ਬਾਲਾ ਵੱਲੋਂ ਮਹਿਲਾ ਦਿਵਸ ਤੇ ਆਪਣੇ ਵਿਚਾਰ ਰੱਖੇ ਗਏ, ਐੱਸ.ਆਈ ਰਵਿੰਦਰ ਕੌਰ ਨੇ ਸਿਹਤ ਅਤੇ ਤੰਦਰੁਸਤੀ ਬਾਰੇ ਆਪਣੇ ਵਿਚਾਰ ਰੱਖੇ ਅਤੇ ਲੇਡੀ ਕਾਂਸਟੇਬਲ ਵੀਰਪਾਲ ਕੌਰ ਨੇ ਔਰਤਾਂ ਦੀ ਮਹੱਤਤਾ ਤੇ ਕਵਿਤਾ ਗਾ ਕੇ ਸੁਣਾਈ।

ਇਸ ਮੌਕੇ ਮੁੱਖ ਮਹਿਮਾਨ ਡਾ. ਬਲਜੀਤ ਕੌਰ ਕੈਬਿਨਟ ਮੰਤਰੀ ਨੇ ਸੰਬੋਧਨ ਕਰਦਿਆਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮਹਿਲਾ ਦਿਵਸ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਮਨਾਉਣਾ ਚਾਹੀਦਾ ਕਿਉਂਕਿ ਔਰਤਾਂ ਦਾ ਸਾਰਿਆਂ ਦੇ ਜੀਵਨ ਵਿੱਚ ਇੱਕ ਬਹੁਤ ਵੱਡਾ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਸਮਾਜ ਦਾ ਆਧਾਰ ਹਨ ਅਤੇ ਉਨ੍ਹਾਂ ਦੀ ਭੂਮਿਕਾ ਸਿਰਫ਼ ਪਰਿਵਾਰ ਤੱਕ ਸੀਮਿਤ ਨਹੀਂ, ਬਲਕਿ ਹਰ ਖੇਤਰ ਵਿੱਚ ਵੱਡੇ ਪੱਧਰ ਤੇ ਹੈ ਜਿਵੇਂ ਕਿ ਵਿੱਦਿਆ, ਵਪਾਰ, ਵਿਗਿਆਨ, ਰਾਜਨੀਤੀ ਅਤੇ ਪੁਲਿਸ ਸੇਵਾ ਤੱਕ ਵਿਸ਼ਾਲ ਹੈ। ਉਹਨਾਂ ਕਿਹਾ ਕਿ ਮਹਿਲਾ ਪੁਲਿਸ ਕਰਮਚਾਰੀਆਂ ਨਾਲ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਜੋ ਇੱਕ ਬਹੁਤ ਵਧੀਆ ਉਪਰਾਲਾ ਸੀ ਜਿਸ ਦਾ ਮੈਂ ਐੱਸ.ਐੱਸ.ਪੀ ਅਤੇ ਉਹਨਾਂ ਦੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ। ਇਸ ਮੌਕੇ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਐੱਸ.ਪੀ(ਐਚ) ਵੱਲੋਂ ਮੁੱਖ ਮਹਿਮਾਨ ਡਾ. ਬਲਜੀਤ ਕੌਰ ਅਤੇ ਸਾਰੀਆਂ ਸਬ ਡਿਵੀਜ਼ਨਾਂ ਵਿੱਚ ਕਰਵਾਏ ਗਏ ਮਹਿਲਾ ਦਿਵਸ ਪ੍ਰੋਗਰਾਮ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਵਧੀਆ ਡਿਊਟੀ ਕਰਨ ਕਰਨ ਵਾਲੀਆਂ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਜਿਸ ਵਿੱਚ ਇੰਸਪੈਕਟਰ ਮਹਿਲਾ ਰਮਨਦੀਪ ਸੰਧੂ, ਇੰਸਪੈਕਟਰ ਮਹਿਲਾ ਲਵਮੀਤ ਕੌਰ, ਐੱਸ.ਆਈ ਰਜਨੀ ਬਾਲਾ, ਏ.ਐੱਸ.ਆਈ ਰਾਜਵੀਰ ਕੌਰ, ਹੌਲਦਾਰ ਕਿਰਨਦੀਪ ਕੌਰ, ਸੀ. ਸਿਪਾਹੀ ਮਨਪ੍ਰੀਤ ਕੌਰ, ਸਿਪਾਹੀ ਨਿੰਦਰਪਾਲ ਕੌਰ, ਸਿਪਾਹੀ ਮਨਪ੍ਰੀਤ ਕੌਰ, ਸਿਪਾਹੀ ਲਵਪ੍ਰੀਤ ਕੌਰ, ਸਿਪਾਹੀ ਵੀਰਪਾਲ ਕੌਰ, ਸੀ.ਸਿਪਾਹੀ ਪ੍ਰਭਜੋਤ ਕੌਰ, ਸਿਪਾਹੀ ਬਬਲਪ੍ਰੀਤ ਕੌਰ, ਸਿਪਾਹੀ ਕਰਮਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।

Author : Malout Live