ਭਾਈ ਅਮ੍ਰਿਤਪਾਲ ਸਿੰਘ ਖਾਲਸਾ ਮਾਘੀ ਮੇਲੇ ਮੌਕੇ ਸ਼੍ਰੀ ਮੁਕਤਸਰ ਸਾਹਿਬ ਪਹੁੰਚਣਗੇ

ਮਲੋਟ: ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੁੱਖ ਸੇਵਾਦਾਰ 'ਵਾਰਿਸ ਪੰਜਾਬ ਦੇ' ਮਿਤੀ 12 ਜਨਵਰੀ ਤੋਂ 15 ਜਨਵਰੀ ਤੱਕ ਮਾਘੀ ਮੇਲੇ ਮੌਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੜਾਅ ਕਰਨਗੇ। 3 ਦਿਨ ਦਾ ਪੜਾਅ ਗੁਰੂ ਨਾਨਕ ਕਾਲਜ ਦੇ ਨੇੜੇ

ਗੁਰਦੁਆਰਾ ਟਿੱਬੀ ਸਾਹਿਬ ਵਾਲੀ ਸੜਕ ਦੇ ਨਾਲ ਵਾਲੀ ਜ਼ਮੀਨ ਤੇ ਹੋਵੇਗਾ। ਵਾਰਿਸ ਪੰਜਾਬ ਦੇ ਜੱਥੇਬੰਦੀ ਵੱਲੋਂ ਸਾਧ ਸੰਗਤ ਨੂੰ ਦਿੱਤੇ ਪੜਾਅ ਤੇ ਪਹੁੰਚ ਕੇ ਭਾਈ ਸਾਹਿਬ ਨਾਲ ਖੁੱਲ੍ਹੀਆਂ ਵਿਚਾਰਾਂ ਕਰਨ ਦੀ ਅਪੀਲ ਕੀਤੀ ਜਾਂਦੀ ਹੈ। Author: Malout Live