ਸ਼੍ਰੀ ਮੁਕਤਸਰ ਸਾਹਿਬ ਸਮੇਤ ਚਾਰੇ ਸਬ-ਡਿਵੀਜਨਾਂ ਵਿੱਚ ਪੁਲਿਸ ਨੇ ਚਲਾਇਆ CASO ਓਪਰੇਸ਼ਨ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਅਧੀਨ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਡਾ. ਅਖਿਲ ਚੌਧਰੀ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੱਕੋ ਸਮੇਂ ਜਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਵੱਡੇ ਪੱਧਰ 'ਤੇ ਸਰਚ ਓਪਰੇਸ਼ਨ (CASO) ਚਲਾਇਆ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨਸ਼ਾ ਤਸਕਰ ਦੀ ਜਾਣਕਾਰੀ ਹੋਵੇ ਤਾਂ ਬਿਨ੍ਹਾਂ ਡਰ ਪੁਲਿਸ ਨਾਲ ਸਾਂਝੀ ਕੀਤੀ ਜਾਵੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਅਧੀਨ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਡਾ. ਅਖਿਲ ਚੌਧਰੀ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੱਕੋ ਸਮੇਂ ਜਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਵੱਡੇ ਪੱਧਰ 'ਤੇ ਸਰਚ ਓਪਰੇਸ਼ਨ (CASO) ਚਲਾਇਆ ਗਿਆ। ਇਸ ਸਰਚ ਮੁਹਿੰਮ ਦੌਰਾਨ ਪਿੰਡ ਫਤਿਹਪੁਰ ਮਨੀਆ, ਗੁਰੂਸਰ ਯੋਧਾ, ਕਬਰਵਾਲਾ, ਕਿੱਲਿਆਂਵਾਲੀ ਮੰਡੀ, ਤੱਪਾ ਖੇੜਾ, ਬਾਬਾ ਦੀਪ ਸਿੰਘ ਨਗਰ ਮਲੋਟ, ਕੈਂਪ ਇਲਾਕਾ ਮਲੋਟ, ਛੱਜਘੜ ਮਹੱਲਾ, ਕੋਟਭਾਈ, ਭਲਾਈਆਣਾ, ਬੁੱਟਰ ਸ਼ਰੀਹ, ਹਰੀਕੇ ਕਲਾਂ, ਰੁੜ੍ਹਿਆਂਵਾਲੀ, ਗੋਨਿਆਣਾ, ਬਰੀਵਾਲਾ, ਮਾਡਲ ਟਾਊਨ, ਕੋਟਲੀ ਰੋਡ, ਅੰਬੇਦਕਰ ਨਗਰ ਵਿੱਚ ਨਸ਼ੇ ਦਾ ਕਾਰੋਬਾਰ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀਆਂ ਦੇ ਟਿਕਾਣਿਆਂ 'ਤੇ ਰੇਡ ਕੀਤੀ ਗਈ।
ਇਸ ਦੌਰਾਨ NDPS ਐਕਟ ਦੇ 03 ਮੁਕਦਮੇ ਦਰਜ ਕਰਕੇ 08 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨਾਂ ਕੋਲੋਂ 11.60 ਗ੍ਰਾਮ ਹੈਰੋਇਨ ਅਤੇ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਐੱਸ.ਐੱਸ.ਪੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਸਿਰਫ਼ ਪੁਲਿਸ ਜਾਂ ਕਿਸੇ ਇਕ ਸੰਸਥਾ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਜਿੰਮੇਵਾਰੀ ਹੈ। ਜਿੱਥੇ ਪੁਲਿਸ ਆਪਣਾ ਫਰਜ਼ ਨਿਭਾ ਰਹੀ ਹੈ, ਉੱਥੇ ਆਮ ਲੋਕਾਂ ਨੂੰ ਵੀ ਅੱਗੇ ਆ ਕੇ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨਸ਼ਾ ਤਸਕਰ ਦੀ ਜਾਣਕਾਰੀ ਹੋਵੇ ਤਾਂ ਬਿਨ੍ਹਾਂ ਡਰ ਪੁਲਿਸ ਨਾਲ ਸਾਂਝੀ ਕੀਤੀ ਜਾਵੇ।
Author : Malout Live