ਪਿੰਡ ਭੁੱਲਰ ਕੋਲ ਤੇਜ ਰਫਤਾਰ ਕਾਰ ਨੇ ਸੜਕ ਤੇ ਆ ਰਹੇ 5 ਪ੍ਰਵਾਸੀ ਮਜ਼ਦੂਰਾਂ ਨੂੰ ਕੁਚਲਿਆ, 3 ਦੀ ਮੌਤ

ਮਲੋਟ: ਬਠਿੰਡਾ ਰੋਡ ਹਾਈਵੇਅ 'ਤੇ ਪਿੰਡ ਭੁੱਲਰ ਕੋਲ ਤੇਜ ਰਫਤਾਰ ਕਾਰ ਨੇ ਸੜਕ ਤੇ ਆ ਰਹੇ 5 ਪ੍ਰਵਾਸੀ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ 3 ਦੀ ਮੁਤਾਬਿਕ ਇਸ ਹਾਦਸੇ 'ਚ 3 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਜਦ ਕਿ 2 ਜਖਮੀ ਦੱਸੇ ਜਾ ਰਹੇ ਹਨ।

ਇਹ ਮਜ਼ਦੂਰ ਨੇਪਾਲ ਤੋ ਸਨ ਜੋ ਪਿੰਡ ਭੁੱਲਰ 'ਚ ਇੱਕ ਮੈਰਿਜ ਪੈਲੇਸ ਵਿਖੇ ਕੰਮ ਤੇ ਆ ਰਹੇ ਸਨ। ਉਹ ਸ਼੍ਰੀ ਮੁਕਤਸਰ ਸਾਹਿਬ ਵਾਲੇ ਪਾਸਿਓ ਪੈਦਲ ਸੜਕ ਤੇ ਆ ਰਹੇ ਸਨ। ਇਸ ਦੌਰਾਨ ਤੇਜ ਰਫ਼ਤਾਰ ਗੱਡੀ ਨੇ ਉਨ੍ਹਾਂ ਟੱਕਰ ਮਾਰ ਦਿੱਤੀ। ਗੱਡੀ ਨੌਜਵਾਨਾਂ ਨੂੰ ਕੁੱਚਲ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ 'ਚ ਕਾਰ ਚਾਲਕ ਦੇ ਵੀ ਸੱਟਾਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। Author: Malout Live