ਬਲਾਕ ਲੰਬੀ ਦੇ ਪਿੰਡਾਂ ਵਿੱਚ ਚਲਾਈ ਜਾਵੇਗੀ ਵਿਸ਼ੇਸ਼ ਟੀਕਾਕਰਨ ਮੁਹਿੰਮ

ਮਲੋਟ (ਲੰਬੀ): ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ  ਅਤੇ ਸੀ.ਐੱਚ.ਸੀ ਲੰਬੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪਵਨ ਮਿੱਤਲ ਦੀ ਅਗਵਾਈ ਹੇਠ ਲੰਬੀ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਮਿਤੀ 13 ਫਰਵਰੀ ਤੋਂ 17 ਫਰਵਰੀ ਤੱਕ ਵਿਸ਼ੇਸ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਅੱਜ ਸੀ.ਐਚ.ਸੀ ਲੰਬੀ ਵਿਖੇ ਸਿਹਤ ਸੁਪਰਵਾਇਜ਼ਰ ਸਟਾਫ ਨਾਲ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਾ. ਸ਼ਕਤੀਪਾਲ ਨੇ ਦੱਸਿਆ ਕਿ ਇਸ

ਵਿਸ਼ੇਸ਼ ਮੁਹਿੰਮ ਦਾ ਮਕਸਦ ਟੀਕਾਕਰਨ ਤੋਂ ਵਾਂਝੇ ਜਾਂ ਅਧੂਰਾ ਟੀਕਾਕਰਨ ਹੋਏ ਬੱਚਿਆਂ ਦੀ ਪਛਾਣ ਕਰਕੇ ਉਨਾਂ ਦਾ ਮੁਕੰਮਲ ਟੀਕਾਕਰਨ ਕਰਨਾ ਹੈ। ਉਨਾਂ ਦੱਸਿਆ ਇਹ ਟੀਕਾਕਰਨ ਮੁਹਿੰਮ ਪ੍ਰਵਾਸੀ ਮਜ਼ਦੂਰਾਂ, ਝੁੱਗੀਆਂ ਝੋਂਪੜੀਆਂ, ਇੱਟਾਂ ਦੇ ਭੱਠੇ, ਪਥੇਰਾਂ, ਢਾਣੀਆਂ ਆਦਿ ਥਾਵਾਂ ਤੇ ਚਲਾਈ ਜਾਵੇਗੀ। ਉਨਾਂ ਅਪੀਲ ਕੀਤੀ ਕਿ ਲੋਕ ਆਪਣੇ ਬੱਚਿਆਂ ਦਾ ਅਧੂਰਾ ਟੀਕਾਕਰਨ ਪੂਰਾ ਕਰਵਾਉਣ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ। ਇਸ ਮੌਕੇ ਬੀ.ਈ.ਈ ਸ਼ਿਵਾਨੀ, ਐੱਸ.ਆਈ ਪ੍ਰਿਤਪਾਲ ਸਿੰਘ ਤੂਰ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ। Author: Malout  Live