ਡੀ.ਏ.ਵੀ ਕਾਲਜ ਮਲੋਟ ਵਿਖੇ ‘Yoga and Meditation’ ਦਾ ਆਯੋਜਨ
ਮਲੋਟ:- ਵਿਸ਼ਵ ਵਿਦਿਆਲੇ ਅਨੁਦਾਨ ਦੇ ਨਿਰਦੇਸ਼ਾਂ ਅਧੀਨ ਡੀ.ਏ.ਵੀ ਕਾਲਜ ਮਲੋਟ ਦੇ ਸਰੀਰਿਕ ਸਿੱਖਿਆ ਵਿਭਾਗ ਵੱਲੋਂ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਰਹਿਨੁਮਾਈ ਹੇਠ ਮਿਤੀ 14-05-2022 ਨੂੰ ‘Yoga and Meditation’ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਮੰਤਵ ਯੋਗ ਰਾਹੀਂ ਵਿਦਿਆਰਥੀਆਂ ਅਤੇ ਹਰ ਵਰਗ ਨੂੰ ਤਣਾਅ ਰਹਿਤ ਕਰਨ ਅਤੇ ਕਿਸੇ ਵੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਹਾਸਿਲ ਕਰਨ ਲਈ ਯੋਗ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਣਾ ਸੀ। ਇਸ ਮੌਕੇ ਯੋਗ ਸਿੱਖਿਆ ਦੇ ਵਿਸ਼ੇਸ਼ਕ ਸ਼੍ਰੀ ਗੁਰਵਿੰਦਰ ਸਿੰਘ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਮੈਡਮ ਇਕਬਾਲ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਦੀ ਸ਼ਖ਼ਸੀਅਤ ਬਾਰੇ ਚਾੰਨਣਾ ਪਾਇਆ। ਸਟਾਫ਼ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ।
ਮੁੱਖ ਮਹਿਮਾਨ ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਯੋਗ ਦੀ ਮਹੱਤਤਾ ਅਤੇ ਆਸਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਸਕਾਰਾਤਮਕ ਸਮਾਜ ਦੀ ਸਿਰਜਣਾ ਅਜਿਹੇ ਯੋਗ ਰਾਹੀਂ ਵੀ ਕੀਤੀ ਜਾ ਸਕਦੀ ਹੈ। ਇਕ ਸਿਹਤਮੰਦ ਦਿਮਾਗ ਇਕ ਸਿਹਤਮੰਦ ਸਰੀਰ ਵਿੱਚ ਹੀ ਨਿਵਾਸ ਕਰ ਸਕਦਾ ਹੈ ਇਸ ਕਥਨ ਨੂੰ ਸਾਰਥਿਕ ਸਿੱਧ ਕਰਨ ਲਈ ਯੋਗ ਇਕ ਕੁਦਰਤੀ ਦਵਾਈ ਹੈ। ਅਖੀਰ ਵਿੱਚ ਮੈਡਮ ਤਜਿੰਦਰ ਕੌਰ ਨੇ ਮੁੱਖ ਮਹਿਮਾਨ, ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪਹਿਲੀ ਗਤੀਵਿਧੀ ‘Yoga Chart Display Competition’ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਉਹਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਗਈ। ਇਸ ਮੌਕੇ ਡਾ. ਅਰੁਣ ਕਾਲੜਾ, ਸ਼੍ਰੀ ਸੁਦੇਸ਼ ਗਰੋਵਰ, ਮੈਡਮ ਨੀਲਮ ਭਾਰਦਵਾਜ, ਡਾ. ਜਸਬੀਰ ਕੌਰ ਅਤੇ ਮੈਡਮ ਰਿੰਪੂ ਸਹਿਤ ਸਮੂਹ ਸਟਾਫ਼ ਹਾਜ਼ਰ ਸੀ। Author : Malout Live