ਬੂਥ ਲੈਵਲ ਅਫਸਰਾਂ ਵੱਲੋਂ ਜਿਲ੍ਹੇ 'ਚ 21 ਅਗਸਤ ਤੱਕ ਕੀਤਾ ਜਾਵੇਗਾ ਵੋਟਰ ਵੈਰੀਫਿਕੇਸ਼ਨ ਦਾ ਕੰਮ-ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਬੂਥ ਲੈਵਲ ਅਫ਼ਸਰਾਂ ਵੱਲੋਂ 21 ਜੁਲਾਈ ਤੋਂ 21 ਅਗਸਤ ਤੱਕ ਵੋਟਰ ਵੈਰੀਫਿਕੇਸ਼ਨ ਦਾ ਕੰਮ ਡੋਰ ਟੂ ਡੋਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰ ਵੈਰੀਫ਼ਿਕੇਸ਼ਨ ਦੌਰਾਨ ਬੂਥ ਲੈਵਲ ਅਫ਼ਸਰਾਂ ਵੱਲੋਂ ਯੋਗਤਾ 1 ਜਨਵਰੀ 2023 ਅਨੁਸਾਰ ਵੋਟਰ ਸੂਚੀ ਵਿੱਚ ਦਰਜ ਹੋਣ ਤੋਂ ਰਹਿ ਗਏ ਨਾਗਰਿਕਾਂ, ਯੋਗਤਾ 1 ਜਨਵਰੀ 2024 ਦੇ ਅਨੁਸਾਰ
18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸੰਭਾਵਿਤ ਵੋਟਰਾਂ, ਯੋਗਤਾ 1 ਅਪ੍ਰੈਲ 2024, ਯੋਗਤਾ 1 ਜੁਲਾਈ 2024 ਅਤੇ ਯੋਗਤਾ 1 ਅਕਤੂਬਰ 2024 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸੰਭਾਵਿਤ ਵੋਟਰਾਂ, ਸ਼ਿਫ਼ਟ ਹੋ ਚੁੱਕੇ ਵੋਟਰਾਂ, ਮਰ ਚੁੱਕੇ ਵੋਟਰਾਂ ਅਤੇ ਵੋਟਰ ਕਾਰਡ ਵਿੱਚ ਕਿਸੇ ਕਿਸਮ ਦੀ ਦਰੁਸਤੀ ਸੰਬੰਧੀ ਡਾਟਾ ਇਕੱਤਰ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਏਰੀਏ ਦੇ ਬੂਥ ਲੈਵਲ ਅਫ਼ਸਰ ਨੂੰ ਲੋੜੀਂਦਾ ਡਾਟਾ ਉਪਲੱਬਧ ਕਰਵਾਇਆ ਜਾਵੇ ਅਤੇ ਇਸ ਵੈਰੀਫ਼ਿਕੇਸ਼ਨ ਦੌਰਾਨ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। Author: Malout Live