ਇੰਜ. ਸ਼ਾਮ ਲਾਲ ਸੋਲੰਕੀ SDO (ਰਿਟਾ.) ਨੂੰ ਧਾਨਕ ਸਮਾਜ ਅਤੇ ਸਮੂਹ SC ਭਾਈਚਾਰੇ ਵੱਲੋਂ ਕੀਤਾ ਗਿਆ ਸਨਮਾਨਿਤ

ਮਲੋਟ: ਮਲੋਟ ਸ਼ਹਿਰ ਦੇ ਬਿਜਲੀ ਮਹਿਕਮੇ ਵਿੱਚ ਸਾਲ 1998 ਤੋਂ 2017 ਤੱਕ ਲਗਾਤਾਰ 20 ਸਾਲਾਂ ਤੋਂ ਇਲਾਕਾ ਨਿਵਾਸੀਆਂ ਦੀ ਸੇਵਾ ਕਰਨ ਵਾਲੇ ਬਤੌਰ JE ਰਹਿੰਦਿਆਂ ਅਤੇ ਬਾਅਦ ਵਿੱਚ SDO ਰਹਿੰਦਿਆਂ ਇੰਜ. ਸ਼ਾਮ ਲਾਲ ਸੋਲੰਕੀ (ਰਿਟਾ.) PSPCL ਨੂੰ ਦਾਣਾ ਮੰਡੀ ਮਲੋਟ ਵਿਖੇ ਧਾਨਕ ਸਮਾਜ ਅਤੇ ਸਮੂਹ SC ਭਾਈਚਾਰੇ (ਰਵਿਦਾਸੀਆ ਸਮਾਜ, ਵਾਲਮੀਕਿ ਭਾਈਚਾਰਾ, ਮਜ੍ਹਬੀ ਸਿੱਖ ਭਾਈਚਾਰਾ, ਖਟੀਕ ਸਮਾਜ ਅਤੇ ਮੇਘਵਾਲ ਸਮਾਜ ਆਦਿ) ਵੱਲੋਂ ਸਨਮਾਨਿਤ ਕੀਤਾ ਗਿਆ।

ਇੰਜ. ਸ਼ਾਮ ਲਾਲ ਸੋਲੰਕੀ ਜੀ ਦਾ ਸਮੂਹ SC ਭਾਈਚਾਰੇ ਨਾਲ ਹੀ ਨਹੀਂ ਸਗੋਂ ਮਲੋਟ ਦੇ ਹਰ ਇਕ ਸਮਾਜ ਨਾਲ ਮਿਲਵਰਤਨ ਰਿਹਾ ਹੈ। ਇਸ ਮੌਕੇ ਲਛਮਣ ਦਾਸ ਬੋਸ ਪ੍ਰਧਾਨ ਦਾਣਾ ਮੰਡੀ ਮਜਦੂਰ ਯੂਨੀਅਨ ਮਲੋਟ, ਸੁਰੇਸ਼ ਕੁਮਾਰ ਬਾਗਡ਼ੀ (ਗੱਟੂ), ਸ. ਸੁਦੇਸ਼ ਪਾਲ ਸਿੰਘ ਮਲੋਟ ਕੌਮੀ ਪ੍ਰਧਾਨ ਧਾਨਕ ਸਿੱਖ ਭਾਈਚਾਰਾ, ਰਣਜੀਤ ਰਾਮ ਖਟਕ, ਦਰਸ਼ਨ ਸਿੰਘ ਸੰਧੂ, ਬਲਵਾਨ ਖਟਕ, ਕਾਲਾ ਰਾਮ ਖੰਨਾ, ਹਰਬੰਸ ਕੁਮਾਰ, ਟਿੰਕੂ ਖੰਨਾ, ਹਰੀ ਰਾਮ, ਸੰਤੋਸ਼ ਕੁਮਾਰ ਅਤੇ ਸੁਰੇਸ਼ ਕੁਮਾਰ ਆਦਿ ਹਾਜ਼ਿਰ ਸਨ। Author: Malout Live