ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਮਲੋਟ ਦੇ ਖਿਡਾਰੀਆਂ ਜਿੱਤੇ 4 ਗੋਲਡ ਮੈਡਲ

ਕੈਂਸ਼ਿਨਕਾਈ ਫੈਡਰੇਸ਼ਨ ਆਫ ਇੰਡੀਆ ਵੱਲੋ ਇੰਡੀਆ ਓਪਨ ਇੰਟਰਨੈਸ਼ਨਲ ਕਰਾਟੇ ਚੈਮਪੀਅਨਸ਼ਿਪ ਸਤਿਅਮ ਪੈਲੇਸ ਪਠਾਨਕੋਟ ਵਿਖੇ 31 ਅਕਤੂਬਰ ਅਤੇ 1 ਨਵੰਬਰ ਨੂੰ ਕਰਵਾਈ ਗਈ, ਜਿਸ ਵਿੱਚ ਦੇਸ਼ ਭਰ ਅਤੇ ਅਮਰੀਕਾ ਦੀਆਂ ਟੀਮਾਂ ਨੇ ਭਾਗ ਲਿਆ। ਪੰਜਾਬ ਟੀਮ ਵੱਲੋਂ ਗੁਰਮੀਤ ਕਰਾਟੇ ਅਕੈਡਮੀ ਮਲੋਟ ਦੇ ਚਾਰ ਖਿਡਾਰੀਆਂ ਨੇ ਆਵਦੀ ਕਲਾ ਦੇ ਜੌਹਰ ਦਿਖਾਉਦੇ ਹੋਏ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।

ਮਲੋਟ : ਕੈਂਸ਼ਿਨਕਾਈ ਫੈਡਰੇਸ਼ਨ ਆਫ ਇੰਡੀਆ ਵੱਲੋ ਇੰਡੀਆ ਓਪਨ ਇੰਟਰਨੈਸ਼ਨਲ ਕਰਾਟੇ  ਚੈਮਪੀਅਨਸ਼ਿਪ ਸਤਿਅਮ ਪੈਲੇਸ ਪਠਾਨਕੋਟ ਵਿਖੇ 31 ਅਕਤੂਬਰ ਅਤੇ 1 ਨਵੰਬਰ ਨੂੰ ਕਰਵਾਈ ਗਈ, ਜਿਸ ਵਿੱਚ ਦੇਸ਼ ਭਰ ਅਤੇ ਅਮਰੀਕਾ ਦੀਆਂ ਟੀਮਾਂ ਨੇ ਭਾਗ ਲਿਆ। ਪੰਜਾਬ ਟੀਮ ਵੱਲੋਂ ਗੁਰਮੀਤ ਕਰਾਟੇ ਅਕੈਡਮੀ ਮਲੋਟ ਦੇ ਚਾਰ ਖਿਡਾਰੀਆਂ ਨੇ ਆਵਦੀ ਕਲਾ ਦੇ ਜੌਹਰ ਦਿਖਾਉਦੇ ਹੋਏ ਸੁਮਨਪ੍ਰੀਤ ਸਿੰਘ ਨੇ 17 ਸਾਲ 54 ਕਿੱਲੋ ‘ਚੋਂ ਗੋਲਡ ਮੈਡਲ ਪ੍ਰਾਪਤ ਕੀਤਾ, ਅਸੀਮ ਸਿੰਘ ਨੇ 16 ਸਾਲ 60 ‘ਚੋਂ ਗੋਲਡ ਮੈਡਲ ਪ੍ਰਾਪਤ ਸੁਜ਼ਲ ਨੇ 17 ਸਾਲ 70 ਕਿੱਲੋ ਸਾਲ ‘ਚੋਂ ਗੋਲਡ ਮੈਡਲ ਪ੍ਰਾਪਤ ਕੀਤਾ, ਨਵਜੋਤ ਕੌਰ ਨੇ 17 ਸਾਲ 50 ਕਿੱਲੋ ‘ਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਇੱਥੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇੰਸਟ੍ਰਕਟਰ ਪੰਜਾਬ ਨੇ ਦੱਸਿਆ ਕੇ 27 ਅਕਤੂਬਰ ਤੋਂ 30 ਅਕਤੂਬਰ ਤੱਕ ਇੰਟਰਨੈਸ਼ਨਲ ਕਰਾਟੇ ਟ੍ਰੇਨਿੰਗ ਸੈਮੀਨਾਰ ਬੈਲਟ ਗ੍ਰੇਡਿੰਗ ਟੈਸਟ ਗ੍ਰੈਂਡ ਮਾਸਟਰ ਜੋਸ਼ ਫੰਡੋਰਾ ਅਮਰੀਕਾ ਦੁਆਰਾ ਕਰਵਾਇਆ ਗਿਆ,

ਜਿਸ ਵਿੱਚ ਦੇਸ਼ ਭਰ ‘ਚੋਂ ਬਹੁਤ ਸਾਰੇ ਕਰਾਟੇ ਕਾ ਨੇ ਭਾਗ ਲਿਆ। ਇਸ ਵਿੱਚ ਮਲੋਟ ਦੇ ਮਾਸਟਰ ਗੁਰਮੀਤ ਸਿੰਘ ਨੇ ਬਲੈਕ ਬੈਲਟ 6ਵਾਂ ਡਾਨ ਪਾਸ ਕੀਤਾ। ਸੁਮਨਪ੍ਰੀਤ ਸਿੰਘ ਨੇ ਬਲੈਕ ਬੈਲਟ ਫਸਟ ਡਾਨ ਪਾਸ ਕੀਤਾ। ਨਵਜੋਤ ਕੌਰ ਨੇ ਬਲੈਕ ਬੈਲਟ ਅਤੇ ਮਮਤਾ ਨੇ ਵੀ ਬਲੈਕ ਬੈਲਟ ਪਾਸ ਕੀਤਾ। ਅਸੀਮ ਸਿੰਘ ਨੇ ਬ੍ਰਾਊਨ ਫਸਟ ਪਾਸ ਕੀਤਾ। ਖਿਡਾਰੀਆਂ ਨੇ ਇਹ ਅਦਬੁਤ ਪ੍ਰਾਪਤੀ ਕਰਕੇ ਆਪਣੇ  ਇਲਾਕੇ ਦਾ ਨਾਮ ਰੌਸ਼ਨ ਕੀਤਾ। ਟੀਮ ਦੇ ਮਲੋਟ ਪਾਉਚਣ ਤੇ ਸ਼ਹਿਰ ਵਾਸੀਆਂ ਅਤੇ ਮਾਪਿਆਂ ਵੱਲੋ ਕੋਚ ਗੁਰਮੀਤ ਸਿੰਘ ਚੀਫ ਇੰਸਟ੍ਰਕਟਰ ਪੰਜਾਬ ਨੂੰ ਵਧਾਈ ਦਿੱਤੀ। ਇਸ ਮੌਕੇ ਕਰਾਟੇ ਕੋਚ ਗੁਰਮੀਤ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕੇ ਖਿਡਾਰੀਆਂ ਦੀ ਮੱਦਦ ਲਈ ਵੀ ਸਰਕਾਰ ਅਗੇ ਆਵੇ।

Author : Malout Live