ਮਲੋਟ ਵਿੱਚ ਸੰਤੋਸ਼ ਮੋਟਰਸਾਇਕਲ ਦੀ ਦੁਕਾਨ ਤੇ ਐਕਟਿਵਾ ਹੋਈ ਚੋਰੀ

ਮਲੋਟ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਘਟਨਾ ਮਲੋਟ ਵਿੱਚ ਸੰਤੋਸ਼ ਮੋਟਰਸਾਇਕਲ ਦੀ ਦੁਕਾਨ ਤੇ ਵਾਪਰੀ। ਪਿੰਡ ਅਬੁੱਲ ਖੁਰਾਣਾ ਦੇ ਵਸਨੀਕ ਮਨਵੀਰ ਸਿੰਘ ਪੁੱਤਰ ਸ਼ਿਵਰਾਜ ਸਿੰਘ ਦੀ ਐਕਟਿਵਾ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਚੋਰੀ ਕਰ ਲਈ ਗਈ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਘਟਨਾ ਮਲੋਟ ਵਿੱਚ ਸੰਤੋਸ਼ ਮੋਟਰਸਾਇਕਲ ਦੀ ਦੁਕਾਨ ਤੇ ਵਾਪਰੀ। ਪਿੰਡ ਅਬੁੱਲ ਖੁਰਾਣਾ ਦੇ ਵਸਨੀਕ ਮਨਵੀਰ ਸਿੰਘ ਪੁੱਤਰ ਸ਼ਿਵਰਾਜ ਸਿੰਘ ਦੀ ਐਕਟਿਵਾ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਚੋਰੀ ਕਰ ਲਈ ਗਈ ਹੈ। ਮਨਵੀਰ ਸਿੰਘ ਨੇ ਆਪਣੀ ਐਕਟਿਵਾ ਸੰਤੋਸ਼ ਮੋਟਰਸਾਇਕਲ ਤੇ ਠੀਕ ਕਰਨ ਲਈ ਖੜ੍ਹੀ ਕੀਤੀ ਸੀ।

ਮਨਵੀਰ ਸਿੰਘ ਅਨੁਸਾਰ ਉਸਦੀ ਐਕਟਿਵਾ ਚੋਰੀ ਦੀ ਘਟਨਾ ਬੀਤੇ ਦਿਨੀਂ 12 ਦਿਸੰਬਰ ਨੂੰ ਵਾਪਰੀ ਹੈ। ਐਕਟਿਵਾ ਸਕੂਟਰੀ ਨੰਬਰ PB 30N-9869, ਕਲਰ ਵਾਈਟ, ਇੰਜਨ ਨੰਬਰ 338315, ਚੈਸੀ ਨੰਬਰ 339866 ਹੈ। ਮਨਵੀਰ ਸਿੰਘ ਨੇ ਥਾਣਾ ਮਲੋਟ ਦੇ ਐੱਸ.ਐਚ.ਓ ਨੂੰ ਬੇਨਤੀ ਕੀਤੀ ਕਿ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾਣ। ਉਕਤ ਅਣਪਛਾਤੇ ਚੋਰ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਨੰਬਰ 75088 -66089 ਤੇ ਸੰਪਰਕ ਕਰੇ।

Author : Malout Live