ਡੀ.ਏ.ਵੀ. ਕਾਲਜ, ਮਲੋਟ ਦੇ ਵਿਦਿਆਰਥੀ ਰਵੀ ਗਿੱਲ ਦੇ ਗੀਤ ‘ਨਕਾਬ’ ਦਾ ਪੋਸਟਰ ਰਿਲੀਜ਼

ਮਲੋਟ :- ਇਹ ਮਲੋਟ ਇਲਾਕੇ ਲਈ ਬੜੀ ਸ਼ਾਨ ਅਤੇ ਮਾਣ ਵਾਲੀ ਗੱਲ ਹੈ ਕਿ ਬੀਤੇ ਦਿਨੀਂ 28 ਫਰਵਰੀ ਨੂੰ ਡੀ.ਏ.ਵੀ. ਕਾਲਜ, ਮਲੋਟ ਦੇ ਉਭਰਦੇ ਗਾਇਕ ਰਵੀ ਗਿੱਲ ਦਾ ਪਲੇਠਾ ਗੀਤ ‘ਨਕਾਬ’ ਰਿਲੀਜ਼ ਹੋਇਆ ਸੀ। ਅੱਜ ਮਿਤੀ 1 ਮਾਰਚ, 2021 ਨੂ ਉਕਤ ਗੀਤ ਦਾ ਪੋਸਟਰ ਰਿਲੀਜ਼ ਕਰਨ ਦੀ ਰਸਮ ਡੀ.ਏ.ਵੀ. ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਵਲੋਂ ਕੀਤੀ ਗਈ।

ਗਾਇਕ ਰਵੀ ਗਿੱਲ ਨੇ ਦੱਸਿਆ ਕਿ ਇਹ ਗੀਤ ਪਾਕ ਮੁਹੱਬਤ ਨੂੰ ਸਮਰਪਿਤ ਹੈ। ਇਸ ਮੌਕੇ ਡੀਨ ਸੱਭਿਆਚਾਰਕ ਗਤੀਵਿਧੀਆਂ, ਡਾ. ਬ੍ਰਹਮਵੇਦ ਸ਼ਰਮਾ, ਯੂਥ ਵੈਲਫੇਅਰ ਕੋਆਰਡੀਨੇਟਰ ਮੈਡਮ ਤਜਿੰਦਰ ਕੌਰ ਅਤੇ ਸੰਗੀਤ ਵਿਭਾਗ ਦੇ ਮੁਖੀ ਨਵਦੀਪ ਸਿੰਘ ਨੇ ਗਾਇਕ ਵਿਦਿਆਰਥੀ ਨੂੰ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਜੀ ਨੇ ਅਜਿਹੇ ਸਾਰਥਕ ਅਤੇ ਰਚਨਾਤਮਕ ਕੰਮ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਵਿਦਿਆਰਥੀ ਨੂੰ ਪ੍ਰੇਰਿਆ।