ਜੀ.ਟੀ.ਬੀ.ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਧੁੂਮ-ਧਾਮ ਨਾਲ ਮਨਾਇਆ ਗਿਆ “ਤੀਜ ਦਾ ਤਿਉਹਾਰ”


ਮਲੋਟ:- ਗੁਰੂ ਤੇਗ ਬਹਾਦਰ ਖਾਸਲਾ ਪਬਲਿਕ ਸੀਨੀ: ਸੈਕੰ: ਸਕੂਲ ਦੇ ਵਿਹੜੇ ਵਿੱਚ ਸਾਉਣ ਮਹੀਨੇ ਦੀ ਤੀਜ ਦੇ ਸਬੰਧ ਵਿੱਚ ਰੰਗਾ-ਰੰਗ ਸੱਭਿਆਚਾਰਕ ਸਮਾਗਮ ਦਾ ਅੱਜ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸ ਮੌਕੇ ਵਿਦਿਆਰਥਣਾਂ ਲਈ ਤੀਜ ਨਾਲ ਸਬੰਧਤ ਪ੍ਰਤਿਯੋਗਤਾ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਜਸਪਾਲ ਕੌਰ ਅਤੇ ਮਿਡਲ ਵਿੰਗ ਦੇ ਹੈੱਡਮਿਸਟ੍ਰੈਸ ਸ਼੍ਰੀਮਤੀ ਨੀਲਮ ਜੁਨੇਜਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਪ੍ਰਤੀਯੋਗਤਾ ਦੇ ਮੁੱਖ ਜੱਜ ਦੀ ਭੂਮਿਕਾ ਮੈਡਮ ਸ਼੍ਰੀ ਮਤੀ ਰੇਨੂੰ ਨਰੂਲਾ ਹੈਡਮਿਸਟ੍ਰੈਸ ਐਲੀਮੈਂਟਰੀ ਵਿੰਗ, ਮੈਡਮ ਸਰੋਜ ਰਾਣੀ ਅਤੇ ਮੈਡਮ ਸਤਵੰਤ ਕੌਰ ਗਿੱਲ ਵੱਲੋਂ ਨਿਭਾਈ ਗਈ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਸਭ ਦਾ ਮਨੋਰੰਜਨ ਕੀਤਾ। ਤੀਜ ਪ੍ਰਤੀਯੋਗਤਾ ਵਿਚੋਂ ਮਿਸ ਤੀਜ ਦਾ ਖਿਤਾਬ ਭਵਨੂਰ ਕੌਰ ਨੇ ਜਿੱਤਿਆ ਅਤੇ ਮਿਸ ਪਰਫੈਕਟ ਦਾ ਖਿਤਾਬ ਅੰਸ਼ਿਕਾ, ਮਿਸ ਟੇਲੈਂਟ ਦਾ ਖਿਤਾਬ ਸਿਮਰਨਪ੍ਰੀਤ ਕੌਰ, ਮਿਸ ਕੋਨਫੀਡੈਂਸ ਦਾ ਖਿਤਾਬ ਹਰਪ੍ਰੀਤ ਕੌਰ ਅਤੇ ਮਿਸ ਪੰਜਾਬਣ ਦਾ ਖਿਤਾਬ ਅਰਸ਼ਦੀਪ ਕੌਰ ਨੇ ਜਿੱਤਿਆ। ਪੰਜਾਬੀ ਸੱਭਿਆਚਾਰ ਨੂੰ ਮੁੜ ਹੁਲਾਰਾ ਦੇਣ ਦਾ ਇਹ ਵਿਸ਼ੇਸ਼ ਉਪਰਾਲਾ ਸਕੂਲ ਦੇ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਦੀ ਅਗਵਾਈ ਵਿੱਚ ਕੀਤਾ ਗਿਆ। ਜੋ ਕਿ ਵਿਦਿਆਰਥਣਾਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਦਾ ਇੱਕ ਵਧੀਆ ਉਪਰਾਲਾ ਸਾਬਤ ਹੋਇਆ । ਇਸ ਮੋਕੇ ਸਟੇਜ਼ ਸੰਭਾਲਣ ਦੀ ਮੁੱਖ ਭੂਮਿਕਾ ਮੈਡਮ ਸੋਨੂੰ ਢਿੱਲੋਂ, ਮੈਡਮ ਗਗਨਦੀਪ ਕੌਰ ਅਤੇ ਮੈਡਮ ਰੁਪਿੰਦਰ ਕੌਰ ਨੇ ਨਿਭਾਈ।