ਅਜੈਪਾਲ ਬਰਾੜ ਦੀ ਜ਼ਿਲ੍ਹਾ ਮੰਡੀ ਅਫਸਰ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਨਿਯੁਕਤੀ

ਸ੍ਰੀ ਮੁਕਤਸਰ ਸਾਹਿਬ/ਮਲੋਟ, 21 ਅਪ੍ਰੈਲ (ਆਰਤੀ ਕਮਲ) : ਅਜੈਪਾਲ ਸਿੰਘ ਬਰਾੜ ਦੀ ਜ਼ਿਲ੍ਹਾ ਮੰਡੀ ਅਫਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਯੁਕਤੀ ਹੋਈ ਹੈ । ਸ੍ਰੀ ਮੁਕਤਸਰ ਸਾਹਿਬ ਵਿਖੇ ਨਿਯੁਕਤ ਡੀ.ਐਮ.ਓ ਕੁਲਬੀਰ ਸਿੰਘ ਮੱਤਾ ਜੀ ਦੇ ਲੰਮੀ ਛੁੱਟੀ ਜਾਣ ਉਪਰੰਤ ਅਜੈਪਾਲ ਬਰਾੜ ਨੂੰ ਰੋਪੜ ਤੋਂ ਬਦਲੀ ਕਰਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਯੁਕਤ ਕੀਤਾ ਗਿਆ ਹੈ ।

ਇਸ ਗੱਲ ਦੀ ਫੋਨ ਤੇ ਪੁਸ਼ਟੀ ਕਰਦਿਆਂ ਅਜੈਪਾਲ ਬਰਾੜ ਨੇ ਕਿਹਾ ਕਿ ਉਹ ਅੱਜ 22 ਅਪ੍ਰੈਲ ਨੂੰ ਆਪਣਾ ਚਾਰਜ ਸੰਭਾਲਣਗੇ । ਉਹਨਾਂ ਕਿਹਾ ਕਿ ਇਸ ਜ਼ਿਲ੍ਹੇ  ਵਿਚ ਉਹ ਬਤੌਰ ਸੈਕਟਰੀ ਵੀ ਸੇਵਾਵਾਂ ਦੇ ਚੁੱਕੇ ਹਨ ਅਤੇ ਹੁਣ ਭਾਵੇਂ ਇਸ ਸੰਕਟ ਦੀ ਘੜੀ ਵਿਚ ਉਹਨਾਂ ਨੂੰ ਸੇਵਾ ਸੰਭਾਲਣ ਦਾ ਮੌਕਾ ਮਿਲਿਆ ਹੈ ਪਰ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਕਿਸਾਨਾਂ ਦੀ ਕਣਕ ਦੀ ਫਸਲ ਖਰੀਦ ਬਿਨਾ ਕਿਸੇ ਮੁਸ਼ਕਲ ਦੇ ਮੁਕੰਮਲ ਹੋਵੇ ।