ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੁਆਉਣ ਲਈ ਉਪਰਾਲੇ ਕੀਤੇ ਸ਼ੁਰੂ-- ਏ.ਡੀ.ਸੀ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਜਾਰੀ ਲਾਕ ਡਾਊਨ ਹੌਲੀ-ਹੌਲੀ ਖੋਲਿਆ ਜਾ ਰਿਹਾ ਹੈ। ਜਿਲੇ ਵਿੱਚ ਫੈਕਟਰੀਆਂ, ਏਜੰਸੀਆਂ ਅਤੇ ਹੋਰ ਕੰਮਕਾਜ ਕਰਨ ਵਾਲੀਆਂ ਸੰਸਥਾਵਾਂ ਨੂੰ ਚਲਾਉਣ ਦੀ ਇਜਾਜਤ ਦੇ ਦਿੱਤੀ ਗਈ ਹੈ। ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ, ਦੇ ਸਕੱਤਰ ਸ਼੍ਰੀ ਰਾਹੁਲ ਤਿਵਾੜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਐਮ. ਕੇ ਅਰਾਵਿੰਦ (ਆਈ.ਏ.ਐਸ.) ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਮਿਸ਼ਨ ਘਰ-ਘਰ ਰੋਜਗਾਰ ਤਹਿਤ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਦੁਆਰਾ ਬੇਰੁਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਦੁਆਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਰੋਜਗਾਰ ਵਿਭਾਗ ਵੱਲੋਂ ਰੋਜਗਾਰ ਦੀ ਭਾਲ ਕਰ ਰਹੇ ਮਜਦੂਰਾਂ ਲਈ https://forms.gle/fevQbvXrdjx3tBFC6 ਲਿੰਕ ਤਿਆਰ ਕੀਤਾ ਗਿਆ ਹੈ। ਇਸ ਲਿੰਕ ਉੱਪਰ ਲੋਕ ਖੁਦ ਨੂੰ ਰਜਿਸਟਰ ਕਰ ਸਕਦੇ ਹਨ।
ਇਸ ਪ੍ਰਕਾਰ ਜਿਨਾਂ ਕਿਸਾਨਾਂ, ਫੈਕਟਰੀਆਂ ਦੇ ਮਾਲਕ, ਉਸਾਰੀ ਕੰਮਾਂ ਨਾਲ ਸਬੰਧਤ ਠੇਕੇਦਾਰ ਆਦਿ ਨੂੰ ਲੇਬਰ ਦੀ ਜਰੂਰਤ ਹੈ ਤਾਂ ਉਹ ਖੁਦ ਨੂੰ https://forms.gle/tu7zDzwx5h5oeRoCA ਲਿੰਕ ਉੱਪਰ ਰਜਿਸਟਰ ਕਰਕੇ ਆਪਣੀ ਮੰਗ ਰੋਜਗਾਰ ਦਫਤਰ ਨੂੰ ਭੇਜ ਸਕਦੇ ਹਨ।
ਇਸ ਤੋਂ ਬਿਨਾਂ ਪੜੇ ਲਿਖੇ ਬੇਰੁਜਗਾਰ ਨੌਜਵਾਨ ਪੰਜਾਬ ਸਰਕਾਰ ਦੀ ਵੈਬਸਾਈਟ http://www.pgrkam.com ਲਿੰਕ ਉੱਪਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਰਕਾਰੀ/ਪ੍ਰਾਇਵੇਟ ਨੌਕਰੀਆਂ ਅਤੇ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਾਵਾਂ ਦੀ ਤਿਆਰੀ ਸਬੰਧੀ ਜਾਣਕਾਰੀ ਮਿਲਦੀ ਰਹੇ। ਸ੍ਰੀ ਹਰਮੇਸ਼ ਕੁਮਾਰ ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਦੱਸਿਆ ਕਿ ਬੇਰੁਜਗਾਰਾਂ ਦੀ ਮੱਦਦ ਲਈ ਹੈਲਪਲਾਈਨ ਨੰਬਰ 98885-62317 ਅਤੇ ਈ.ਮੇਲ ਆਈ.ਡੀ. dbee.smshelp@gmail.com ਜਾਰੀ ਕੀਤੀ ਗਈ ਹੈ , ਜੋ ਵੀ ਪ੍ਰਾਰਥੀ ਕਿਸੀ ਵੀ ਤਰਾਂ ਦੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਅਤੇ ਆਪਣਾ ਰੋਜਗਾਰ ਦਾ ਕਾਰਡ ਰੀਨਿਊ ਕਰਵਾਉਣਾ ਚਾਹੁੰਦਾ ਹੈ ਉਹ ਇਸ ਨੰਬਰ ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੰਪਰਕ ਕਰ ਸਕਦਾ ਹੈ ਅਤੇ ਨਾਲ ਹੀ ਵੱਟਸਐਪ ਮੈਸੇਜ ਜਾਂ ਈ.ਮੇਲ ਭੇਜਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਕੋਈ ਵੀ ਪ੍ਰਾਰਥੀ ਜੋ ਸਵੈ-ਰੋਜਗਾਰ/ਕਿੱਤਾ ਸ਼ੁਰੂ ਕਰਨਾ ਚਾਹੁੰਦਾ ਹੈ ਉਹ ਇਸ ਲਿੰਕ https://forms.gle/rzywMFzGW6KuEdFg6 ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਦਫਤਰ ਵੱਲੋਂ ਫੋਨ ਦੇ ਮਾਧਿਅਮ ਰਾਹੀਂ ਚਾਹਵਾਨ ਪ੍ਰਾਰਥੀਆਂ ਨੂੰ ਆਨਲਾਈਨ ਕਾਊਂਸਲਿੰਗ ਵੀ ਦਿੱਤੀ ਜਾ ਰਹੀ ਹੈ ਅਤੇ ਕਿਸੇ ਪ੍ਰਕਾਰ ਦੇ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਜਾਂ ਦਾਖਲੇ ਸਬੰਧੀ ਜਾਣਕਾਰੀ (7529062317) ਉੱਪਰ ਵੱਟਸਐਪ ਮੈਸੇਜ ਜਾਂ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।