ਆਨ ਲਾਈਨ ਵਧੀਆ ਸਿੱਖਿਆ ਦੇਣ ਲਈ ਮੈਡਮ ਗੁਰਮੀਤ ਕੌਰ ਨੂੰ ਮਿਲਿਆ ਪ੍ਰਸੰਸਾ ਪੱਤਰ
ਮਲੋਟ (ਆਰਤੀ ਕਮਲ) :- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਬਤੌਰ ਸਾਇੰਸ ਅਧਿਆਪਕਾ ਸੇਵਾਵਾਂ ਦੇ ਰਹੇ ਮੈਡਮ ਗੁਰਮੀਤ ਕੌਰ ਨੂੰ ਜਿਲ•ਾ ਸਿੱਖਿਆ ਅਫਸਰ ਜਸਵਿੰਦਰ ਕੌਰ ਵੱਲੋਂ ਲਾਕ ਡਾਊਨ ਦੌਰਾਨ ਬੱਚਿਆਂ ਨੂੰ ਵਧੀਆ ਆਨ ਲਾਈਨ ਪੜਾਈ ਕਰਵਾਉਣ ਲਈ ਪ੍ਰਸੰਸਾ ਪੱਤਰ ਦਿੱਤਾ ਗਿਆ ਹੈ ।
ਇਸ ਪੱਤਰ ਵਿਚ ਉਹਨਾਂ ਸਾਇੰਸ ਮਿਸਟ੍ਰੈਸ ਮੈਡਮ ਗੁਰਮੀਤ ਕੌਰ ਧਰਮ ਪਤਨੀ ਵਰੰਟ ਅਫਸਰ ਹਰਪ੍ਰੀਤ ਸਿੰਘ ਇੰਚਾਰਜ ਜੀ.ਓ.ਜੀ ਤਹਿਸੀਲ ਮਲੋਟ ਵੱਲੋਂ ਬੱਚਿਆਂ ਨੂੰ ਬੜੀ ਮਿਹਨਤ ਅਤੇ ਸ਼ਿੱਦਤ ਨਾਲ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਹੌਂਸਲਾ ਅਫਜਾਈ ਕੀਤੀ ਹੈ । ਮੈਡਮ ਗੁਰਮੀਤ ਕੌਰ ਨੇ ਪ੍ਰਸੰਸਾ ਪੱਤਰ ਮਿਲਣ ਤੇ ਜਿਲ•ਾ ਸਿੱਖਿਆ ਅਫਸਰ ਅਤੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੁਰਜ ਸਿੱਧਵਾਂ ਸਕੂਲ ਦੇ ਬਹੁਤ ਹੀ ਕਾਬਲ ਅਤੇ ਸਮਰਪਿਤ ਪ੍ਰਿੰਸੀਪਲ ਸ੍ਰੀ ਸੰਤ ਰਾਮ ਜੀ ਦੀ ਯੋਗ ਅਗਵਾਈ ਵਿਚ ਸਮੂਹ ਸਟਾਫ ਹੀ ਪੂਰੀ ਮਿਹਨਤ ਨਾਲ ਆਨ ਲਾਈਨ ਸਿੱਖਿਆ ਤੇ ਵਧੀਆ ਕੰਮ ਕਰ ਰਿਹਾ ਹੈ ਪਰ ਫਿਰ ਵੀ ਜਿਹਨਾਂ ਸਤਿਕਾਰਤ ਹਸਤੀਆਂ ਨੇ ਹਮੇਸ਼ਾਂ ਹੀ ਉਹਨਾਂ ਦੇ ਕੰਮ ਦੀ ਸਰਾਹਨਾ ਕਰਕੇ ਹੌਂਸਲਾ ਅਫਜਾਈ ਕੀਤੀ ਹੈ ਉਹਨਾਂ ਦੇ ਉਹ ਤਹਿ ਦਿਲ ਤੋਂ ਰਿਣੀ ਹਨ । ਮੈਡਮ ਗੁਰਮੀਤ ਕੌਰ ਨੇ ਕਿਹਾ ਕਿ ਇਹ ਬੱਚੇ ਹੀ ਦੇਸ਼ ਦਾ ਆਉਣ ਵਾਲਾ ਭਵਿੱਖ ਹਨ ਜਿਸ ਕਰਕੇ ਉਹ ਅਕਾਲ ਪੁਰਖ ਨੂੰ ਹਮੇਸ਼ਾਂ ਹਾਜਰ ਨਾਜਰ ਜਾਣਕੇ ਆਪਣੇ ਕੰਮ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਕਰਦੇ ਹਨ ਅਤੇ ਵਿਦਿਆ ਦੇ ਇਸ ਚਾਨਣ ਨਾਲ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਆਪਣੇ ਆਖਰੀ ਸਵਾਸਾਂ ਤੱਕ ਉਹ ਯੋਗਦਾਨ ਪਾਉਂਦੇ ਰਹਿਣਗੇ ।