ਸੰਨੀ ਢਿੱਲੋਂ ਨੇ ਪਿੰਡ ਗੁਰੂਸਰ ਵਿਖੇ ਨਵ-ਉਸਾਰੀ ਖਾਲਿਆਂ ਦੇ ਰੱਖੇ ਨੀਂਹ ਪੱਥਰ

ਸੰਨੀ ਢਿੱਲੋਂ ਨੇ ਪਿੰਡ ਗੁਰੂਸਰ ਵਿਖੇ ਲਗਭਗ 149 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 21000 ਫੁੱਟ ਨਵੇਂ ਖਾਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਹੀ ਢਿੱਲੋਂ ਨੇ ਪਿੰਡ ਦੂਹੇਵਾਲਾ ਵਿਖੇ ਵੀ ਲਗਭਗ 98 ਲੱਖ ਰੁਪਏ ਦੀ ਲਾਗਤ ਨਾਲ 13700 ਫੁੱਟ ਨਵੇਂ ਖਾਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਯੋਗ ਉਪਰਾਲੇ ਕਰ ਰਹੀ ਹੈ, ਇਹ ਜਾਣਕਾਰੀ ਹਲਕਾ ਵਿਧਾਇਕ ਗਿੱਦੜਬਾਹਾ ਦੇ ਛੋਟੇ ਭਰਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਸ਼੍ਰੀ ਸੰਦੀਪ ਸਿੰਘ ਸੰਨੀ ਢਿੱਲੋਂ ਨੇ ਪਿੰਡ ਗੁਰੂਸਰ ਵਿਖੇ ਲਗਭਗ 149 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 21000 ਫੁੱਟ ਨਵੇਂ ਖਾਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਦਿਆਂ ਦਿੱਤੀ।

ਇਸੇ ਤਰ੍ਹਾਂ ਹੀ ਢਿੱਲੋਂ ਨੇ ਪਿੰਡ ਦੂਹੇਵਾਲਾ ਵਿਖੇ ਵੀ ਲਗਭਗ 98 ਲੱਖ ਰੁਪਏ ਦੀ ਲਾਗਤ ਨਾਲ 13700 ਫੁੱਟ ਨਵੇਂ ਖਾਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਪਾਣੀ ਨਾਲ ਸਬੰਧਿਤ ਕੋਈ ਸਮੱਸਿਆ ਪੇਸ਼ ਆਉਂਦੀ ਹੋਵੇ ਤਾਂ ਉਹ ਉਹਨਾਂ ਦੇ ਦਫਤਰ ਨਾਲ ਤਾਲਮੇਲ ਕਰ ਸਕਦੇ ਹਨ।

Author : Malout Live