ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪੰਦਰਵਾੜੇ ਦੌਰਾਨ 18 ਲੋਕਾਂ ਨੂੰ ਲਗਾਏ ਗਏ ਦੰਦਾਂ ਦੇ ਬੀੜ

ਮਲੋਟ (ਗਿੱਦੜਬਾਹਾ): ਸਿਹਤ ਵਿਭਾਗ ਪੰਜਾਬ ਵੱਲੋਂ ਮਿਤੀ 16 ਜਨਵਰੀ ਤੋਂ 2 ਫਰਵਰੀ ਤੱਕ ਦੰਦਾਂ ਦੀ ਸੰਭਾਲ ਦਾ ਪੰਦਰਵਾੜਾ ਮਨਾਇਆ ਗਿਆ। ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਸ਼ਮੀ ਚਾਵਲਾ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਗਿੱਦੜਬਾਹਾ ਦੀ ਯੋਗ ਅਗਵਾਈ ਵਿੱਚ ਡਾ. ਇਕਬਾਲ ਸਿੰਘ ਮੈਡੀਕਲ ਅਫ਼ਸਰ (ਡੈਂਟਲ) ਵੱਲੋਂ 18 ਲੋਕਾਂ ਦੇ ਦੰਦਾਂ ਦੇ ਬੀੜ ਲਗਾਏ ਗਏ। ਇਸ ਮੌਕੇ ਡਾ. ਰਸ਼ਮੀ ਚਾਵਲਾ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਦੰਦਾਂ ਦੀ ਸੰਭਾਲ ਬਾਰੇ ਜਾਗਰੂਕ ਕਰਨ

ਦੇ ਨਾਲ-ਨਾਲ ਦੰਦਾਂ ਦੀਆਂ ਬਿਮਾਰੀਆਂ ਤੋ ਜਾਣੂੰ ਕਰਵਾਇਆ ਗਿਆ। ਇਸ ਮੌਕੇ 500 ਮਰੀਜ਼ਾਂ ਜਿੰਨ੍ਹਾਂ ਨੂੰ ਦੰਦਾਂ ਦੀ ਕੋਈ ਬਿਮਾਰੀ ਸੀ ਉਹਨਾਂ ਦਾ ਮੁਫ਼ਤ ਚੈਕਅੱਪ, ਮੁਫ਼ਤ ਇਲਾਜ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਪੰਦਰਵਾੜੇ ਦੌਰਾਨ ਜਿਹਨਾਂ ਮਰੀਜਾਂ ਨੂੰ ਦੰਦਾਂ ਦੇ ਬੀੜ ਲਗਵਾਉਣ ਦੀ ਜਰੂਰਤ ਸੀ ਉਹਨਾਂ 18 ਮਰੀਜਾਂ ਦੇ ਮੁਫਤ ਦੰਦਾਂ ਦੇ ਬੀੜ ਲਗਾਏ ਗਏ। ਇਸ ਮੌਕੇ ਡਾ. ਧਰਿੰਦਰ ਗਰਗ, ਡਾ. ਪੱਲੂ ਚੋਪੜਾ, ਸ਼੍ਰੀਮਤੀ ਸ਼ੁਸ਼ੀਲਾ ਰਾਣੀ, ਸੁਖਜਿੰਦਰ ਕੌਰ, ਜਸਵਿੰਦਰ ਪਾਲ ਸਿੰਘ ਅਤੇ ਹਰਬੰਸ ਸਿੰਘ ਆਦਿ ਸਟਾਫ਼ ਮੈਂਬਰ ਮੌਜੂਦ ਸਨ। Author: Malout Live