ਮਲੋਟ ਸਬ-ਡਿਵੀਜ਼ਨ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੁਆਰਾ ਸਰਕਾਰੀ ਹਾਈ ਸਕੂਲ ਕਰਮਗੜ੍ਹ ਵਿਖੇ ਕੀਤੀ ਸ਼ਿਰਕਤ

ਸਰਕਾਰੀ ਹਾਈ ਸਕੂਲ ਕਰਮਗੜ੍ਹ ਵਿਖੇ ਮਲੋਟ ਸਬ-ਡਿਵੀਜ਼ਨ ਤੋਂ ਸਤਿਕਾਰਯੋਗ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਪਹੁੰਚੇ। ਜੱਜ ਸਾਹਿਬਾਨਾਂ ਦੁਆਰਾ ਸਕੂਲ ਵਿੱਚ ਪੌਦੇ ਲਗਾ ਕੇ ਬੱਚਿਆਂ ਨੂੰ ਵਾਤਾਵਰਨ ਨੂੰ ਪਿਆਰ ਕਰਨ ਅਤੇ ਬਚਾਉਣ ਦਾ ਸੁਨੇਹਾ ਦਿੱਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਹਾਈ ਸਕੂਲ ਕਰਮਗੜ੍ਹ ਵਿਖੇ ਮਲੋਟ ਸਬ-ਡਿਵੀਜ਼ਨ ਤੋਂ ਸਤਿਕਾਰਯੋਗ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਮੈਡਮ ਸੁਮੁਖੀ, ਸਿਵਲ ਜੱਜ ਜੂਨੀਅਰ ਡਿਵੀਜ਼ਨ ਮੈਡਮ ਦਿਲਸ਼ਾਦ ਕੌਰ ਅਤੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਸ਼੍ਰੀ ਅੰਸ਼ੂਮਨ ਸਿਆਗ ਪਹੁੰਚੇ। ਸਕੂਲ ਦੇ Head Boy ਅਤੇ Head Girl ਦੁਆਰਾ ਤਿੰਨੋ ਸਤਿਕਾਰਯੋਗ ਸ਼ਖਸ਼ੀਅਤਾਂ ਨੂੰ ਸਕੂਲ ਦਰਸ਼ਨ ਕਰਵਾਇਆ ਗਿਆ।

ਜੱਜ ਸਾਹਿਬਾਨਾਂ ਦੁਆਰਾ ਸਕੂਲ ਵਿੱਚ ਪੌਦੇ ਲਗਾ ਕੇ ਬੱਚਿਆਂ ਨੂੰ ਵਾਤਾਵਰਨ ਨੂੰ ਪਿਆਰ ਕਰਨ ਅਤੇ ਬਚਾਉਣ ਦਾ ਸੁਨੇਹਾ ਦਿੱਤਾ। ਅੰਤ ਵਿੱਚ ਸਕੂਲ ਵੱਲੋਂ ਤਿੰਨੋਂ ਜੱਜ ਸਾਹਿਬਾਨ ਨੂੰ ਸਕੂਲ ਦੁਆਰਾ ਚਲਾਈ ਜਾ ਰਹੀ Target-500 ਅਤੇ Mission Ashiana ਮੁਹਿੰਮ ਦੇ ਚਲਦੇ ਪੌਦੇ ਅਤੇ ਪੰਛੀਆਂ ਦੇ ਆਲਣੇ ਭੇਂਟ ਕੀਤੇ ਗਏ। ਮੈਡਮ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਸੁਮੁਖੀ ਨੇ ਵਿਸ਼ੇਸ਼ ਤੌਰ ਤੇ ਸਕੂਲ ਅਤੇ ਸਕੂਲ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਫਿਰ ਤੋਂ ਸਕੂਲ ਆਉਣ ਦਾ ਵਿਸ਼ਵਾਸ਼ ਦਵਾਇਆ।

Author : Malout Live