ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ ਵਿਖੇ ਮਨਾਇਆ ਗਿਆ 'ਹਿੰਦੀ ਦਿਵਸ'
ਮਲੋਟ (ਡੱਬਵਾਲੀ ਢਾਬ): ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ ਵਿਖੇ ਸਵੇਰ ਦੀ ਸਭਾ ਦੌਰਾਨ 'ਰਾਸ਼ਟਰੀ ਭਾਸ਼ਾ ਦਿਵਸ' ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਹਿੰਦੀ ਵਿਸ਼ੇ ਦੇ ਅਧਿਆਪਕ ਸ਼੍ਰੀ ਇਮਰਾਨ ਅਲੀ, ਕੰਪਿਊਟਰ ਅਧਿਆਪਕ ਸ਼੍ਰੀ ਸਾਹਿਲ ਰਹੇਜਾ ਅਤੇ ਲੈਕਚਰਾਰ ਪੰਜਾਬੀ ਸ਼੍ਰੀਮਤੀ ਬਲਵਿੰਦਰ ਕੌਰ ਵੱਲੋਂ ਹਿੰਦੀ ਭਾਸ਼ਾ ਦੇ ਇਤਿਹਾਸ, ਵਿਕਾਸ ਅਤੇ
ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜਨ ਗਰੋਵਰ ਵੱਲੋਂ ਹਿੰਦੀ ਭਾਸ਼ਾ ਦਾ ਦੂਜੀਆਂ ਭਾਸ਼ਾਵਾਂ ਨਾਲੋਂ ਵਖਰੇਵਾਂ, ਇਸ ਭਾਸ਼ਾ ਦੀ ਵਿਲੱਖਣਤਾ ਬਾਰੇ ਬੜੀ ਵਡਮੁੱਲੀ ਜਾਣਕਾਰੀ ਦਿੱਤੀ ਗਈ। Author: Malout Live



