ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵੱਲੋਂ ਮਨਾਇਆ ਗਿਆ ਪੁਨੀਤ ਸਾਗਰ ਅਭਿਆਨ
ਮਲੋਟ: ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਐੱਨ.ਸੀ.ਸੀ ਕੈਂਡਿਟਸ ਵੱਲੋਂ 6 ਪੰਜਾਬ ਗਰਲਜ਼ ਬਟਾਲੀਅਨ ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਰਣਬੀਰ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮਨਾਉਂਦੇ ਹੋਏ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਇਹ ਗਤੀਵਿਧੀਆਂ ਪੁਨੀਤ ਸਾਗਰ ਤਹਿਤ ਸੰਪੰਨ ਹੋਈਆਂ। ਸੀ.ਟੀ.ਓ ਸ਼ਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਨ.ਸੀ.ਸੀ ਕੈਂਡਿਟਸ ਨੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸੁਨੇਹਾ ਦਿੰਦਿਆਂ ਦਾਨੇਵਾਲਾ ਪਿੰਡ ਦੇ ਛੱਪੜ ਦੀ ਸਫਾਈ ਵੀ ਕੀਤੀ ਅਤੇ ਨਾਲ ਹੀ ਦੂਸ਼ਿਤ ਪਾਣੀ ਤੋਂ ਪੈਦਾ ਹੋਣ ਵਾਲੀਆ ਬਿਮਾਰੀਆਂ ਤੋਂ ਜਾਗਰੂਕ ਕੀਤਾ।
ਇਸ ਕਾਰਜ ਵਿੱਚ ਕਾਲਜ ਕੈਂਡਿਟਸ ਨੇ ਹਿੱਸਾ ਲਿਆ। ਇਸ ਮੌਕੇ ਸੂਬੇਦਾਰ ਮੇਜਰ ਰਮੇਸ਼ ਚੰਦਰ, ਸੂਬੇਦਾਰ ਏ.ਕੇ ਸਿੰਘ, ਸੂਬੇਦਾਰ ਸ਼ਬੀਰ ਅਹਿਮਦ, ਬੀ.ਐੱਚ ਮਨਜੀਤ ਸਿੰਘ, ਹੌਲਦਾਰ ਮੁਹੰਮਦ ਯੂਨਿਸ, ਨਾਇਕ ਨਵੀਨ ਸਿੰਘ, ਹੌਲਦਾਰ ਅਜੈ ਅਤੇ ਸਮੂਹ ਪੀ.ਆਈ ਸਟਾਫ਼ ਸ਼ਾਮਿਲ ਸਨ। ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਖਜ਼ਾਨਚੀ ਦਲਜਿੰਦਰ ਸਿੰਘ ਸੰਧੂ ਨੇ ਇਸ ਸਮਾਜਿਕ ਸੁਨੇਹੇ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਗਾਊਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਾਰਜਸ਼ੀਲ ਰਹਿਣ ਲਈ ਪ੍ਰੇਰਿਆ। Author: Malout Live