ਵਿਧਾਇਕ ਖੁੱਡੀਆਂ ਦੇ ਧੰਨਵਾਦੀ ਦੌਰੇ ਦੌਰਾਨ ਯੂਕਰੇਨ ਤੋਂ ਵਾਪਿਸ ਪਰਤੇ ਵਿਦਿਆਰਥੀ ਨੇ ਕੀਤੀ ਮੰਗ

ਮਲੋਟ:- ਯੂਕਰੇਨ ਤੋਂ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਕਰ ਰਹੇ ਲੋਕੇਸ਼ ਕੁਮਾਰ ਪੁੱਤਰ ਦਿਨੇਸ਼ ਕੁਮਾਰ ਵੱਲੋਂ ਬੀਤੇ ਦਿਨ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਪਿੰਡ ਡੱਬਵਾਲੀ ਢਾਬ ਦੇ ਧੰਨਵਾਦੀ ਦੌਰੇ ਦੌਰਾਨ ਮੰਗ ਪੱਤਰ ਸੌਂਪਿਆ। ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਜੋ ਵਿਦਿਆਰਥੀ ਯੂਕਰੇਨ ਵਿੱਚ ਪੜ੍ਹਾਈ ਕਰ ਰਹੇ ਸਨ। ਯੂਕਰੇਨ ਅਤੇ ਰੂਸ ਵਿਚਕਾਰ ਚੱਲੀ ਜੰਗ ਦੌਰਾਨ ਅਜਿਹੇ ਹਾਲਾਤ ਬਣ ਗਏ ਸਨ

ਕਿ ਵਿਦਿਆਰਥੀਆਂ ਨੂੰ ਅੱਧ ਵਿਚਾਲੇ ਪੜ੍ਹਾਈ ਛੱਡ ਵਾਪਿਸ ਪੰਜਾਬ ਆਉਣਾ ਪਿਆ। ਇਸ ਦੌਰਾਨ ਵਿਦਿਆਰਥੀ ਨੇ ਵਿਧਾਇਕ ਨੂੰ ਮੰਗ ਪੱਤਰ ਦੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਪੜ੍ਹਾਈ ਦਾ ਪ੍ਰਬੰਧ ਪੰਜਾਬ ਵਿੱਚ ਕਰੇ ਤਾਂ ਜੋ ਉਹ ਆਪਣੇ ਉੱਜਵਲ ਭਵਿੱਖ ਦੇ ਲਈ ਆਪਣੀ ਪੜ੍ਹਾਈ ਜਾਰੀ ਰੱਖ ਸਕਣ।