ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਲਈ ਯੁਵਾ ਵਲੰਟੀਅਰਾਂ ਦੀ ਭਰਤੀ ਲਈ ਅਰਜੀਆਂ ਦੀ ਮੰਗ

ਸ੍ਰੀ ਮੁਕਤਸਰ ਸਾਹਿਬ  :-ਭਾਰਤ ਸਰਕਾਰ ਵੱਲੋਂ ਨੌਜਵਾਨ ਵਿਅਕਤੀਆਂ ਦੀ ਮਦਦ ਨਾਲ ਨੌਜਵਾਨਾਂ ਨੂੰ ਆਪਣੀ ਤਾਕਤ ਸਹੀ ਦਿਸਾ ਵੱਲ ਲੈ ਕੇ ਜਾਣ ਲਈ ਅਤੇ ਸਵੈ ਗਰੁੱਪ ਵਿੱਚ ਦੇਸ ਨਿਰਮਾਣ ਦੀਆਂ ਗਤੀਵਿਧੀਆਂ ਨੂੰ ਅਯੋਜਿਤ ਕਰਨ ਦੀ ਸਮਰੱਥਾ ਪੈਦਾ ਕਰਨਾ ਹੈ । ਭਰਤੀ ਕੀਤੇ ਗਏ ਵਲੰਟੀਅਰਾਂ ਨੂੰ ਸਿਹਤ , ਸਾਜਰਤਾ ਸਫਾਈ , ਲਿੰਗ ਅਨੁਪਾਤ ਅਤੇ ਹੋਰ ਸਮਾਜਿਕ ਮੁੱਦਿਆਂ ਦੀ ਚੇਤਨਾ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਹੋਰ ਗਤੀਵਿਧੀਆਂ ਵਿੱਚ ਸਹਿਯੋਗ ਕਰਨਾ ਹੋਵੇਗਾ ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਯੂਥ ਅਧਿਕਾਰੀ ਮਿਸ ਕੋਮਲ ਨਿਗਮ ਨੇ ਦੱਸਿਆ ਕਿ ਭਰਤੀ ਕੀਤੇ ਜਾਣ ਵਾਲੇ ਵਲੰਟੀਅਰਾਂ ਦੀ ਵਿਦਿਅਕ ਯੋਗਤਾ 10 ਵੀਂ ਪਾਸ ਪਰ ਉੱਚ ਯੋਗਤਾ ਅਤੇ ਕੰਪਿਊਟਰ ਜਾਣਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ । ਨੌਜਵਾਨ ਲੜਕੇ ਲੜਕੀਆਂ ਦੀ ਉਮਰ 18 ਤੋਂ 29 ਸਾਲ ਹੋਵੇ । ਕੋਈ ਵੀ ਰੈਗੂਲਰ ਵਿਦਿਆਰਥੀ ਰਾਸ਼ਟਰੀ ਯੁਵਾ ਵਲੰਟੀਅਰਜ ਲਈ ਯੋਗ ਨਹੀਂ ਹੋਵੇਗਾ । ਅਸਾਮੀਆਂ ਦੀ ਗਿਣਤੀ ਹਰ ਬਲਾਕ ਲਈ 2 ( 2 ਦਫਤਰ ਵਿੱਚ ਕੰਮ ਕਰਨ ਲਈ ਹੋਵੇਗੀ) ਕੁਲ 10 ਵਲੰਟੀਅਰ ਹੋਣਗੇ।   ਮਾਣ ਭੱਤਾ ਉੱਕਾ ਪੁੱਕਾ 5000 ਰੁਪਏ ਪ੍ਰਤੀ ਮਹੀਨਾ ਹੋਵੇਗਾ । ਉਮੀਦਵਾਰ ਬਲਾਕ ਜ਼ਿਲਾ ਸ੍ਰੀ ਮੁਕਤਸਰ ਸਾਹਿਬ , ਮਲੋਟ , ਲੰਬੀ ਅਤੇ ਗਿੱਦੜਬਾਹਾ ਨਾਲ ਹੀ ਸਬੰਧਿਤ ਹੋਣਾ ਚਾਹੀਦਾ ਹੈ । ਅਸਾਮੀ ਭਰਨ ਦੀ ਆਖਰੀ ਮਿਤੀ 08 ਮਾਰਚ 2021 ਹੈ। ਅਸਾਮੀ ਭਰਨ ਲਈ ਵਿਭਾਗ ਦੀ ਵੈਬਸਾਈਟ ਨੇ ਆਨਲਾਇਨ ਅਪਲਾਈ ਕੀਤਾ ਜਾ ਸਕਦਾ ਹੈ । ( https://nyks.nic.in/nycapp/strmainnycapp.asp  )
Attachments area