ਡੀ. ਏ. ਵੀ. ਕਾਲਜ, ਮਲੋਟ ਵਿਖੇ ਸਮਾਰਟ ਸਿਟੀ ਅਤੇ ਮਿਸ਼ਨ ਅਮਰੁਤਾ ਬਾਰੇ ਜਾਗਰੂਕ ਕੀਤਾ ਗਿਆ
ਮਲੋਟ :- ਡਿਪਟੀ ਸਪੀਕਰ ਅਤੇ ਮਲੋਟ ਦੇ ਵਿਧਾਇਕ ਸ਼੍ਰੀ ਅਜਾਇਬ ਸਿੰਘ ਭੱਟੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਏ. ਵੀ. ਕਾਲਜ, ਮਲੋਟ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਯੋਗ ਅਗਵਾਈ ਵਿੱਚ ਕਾਲਜ ਵਿਖੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੋਜਨਾ ਦੇ ਅਧੀਨ ਸਮਾਰਟ ਸਿਟੀ ਅਤੇ ਮਿਸ਼ਨ ਅਮਰੁਤਾ ਬਾਰੇ ਜਾਗਰੂਕ ਕੀਤਾ ਗਿਆ।
ਵਿਡੀਉ ਕਾਨਫਰੈਂਸਿੰਗ ਰਾਹੀਂ ਮੁੱਖ ਮੰਤਰੀ ਜੀ ਨੇ ਆਪਣੇ ਸੰਬੋਧਨ ਚ ਪੰਜਾਬ ਦੇ ਸ਼ਹਿਰਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਵਾਤਾਵਰਨ ਪੱਖੋਂ ਸੁੰਦਰ ਅਤੇ ਨੀਰੋਲ ਕਰਨ ਦੀ ਵਚਨਬੱਧਤਾ ਅਤੇ ਸੰਕਲਪ ਨੂੰ ਦੋਹਰਾਇਆ। ਇਸ ਮੌਕੇ ਤੇ ਸ਼੍ਰੀ ਸੁਭਾਸ਼ ਗੁਪਤਾ, ਡਾ. ਮੇਘ ਰਾਜ ਗੋਇਲ, ਡਾ. ਬ੍ਰਹਮਵੇਦ ਸ਼ਰਮਾ, ਕੌਸ਼ਲ ਗਰਗ ਅਤੇ ਸੁਨੀਲ ਕੁਮਾਰ, ਕਲਰਕ, ਨਗਰ ਕੌਂਸਲ, ਮਲੋਟ ਤੋਂ ਇਲਾਵਾ ਕਾਲਜ ਦਾ ਸਟਾਫ ਸ਼ਾਮਲ ਸੀ।