ਸ਼ੋਸਲ ਮੀਡੀਆ ਤੇ ਕੋਵਿਡ-19 ਪ੍ਰਤੀ ਅਫਵਾਹਾਂ ਤੋਂ ਲੋਕਾਂ ਨੂੰ ਸੁਚੇਤ ਕਰਨਗੇ ਜੀ.ਓ.ਜੀ

ਮਲੋਟ (ਆਰਤੀ ਕਮਲ) :- ਸ਼ੋਸ਼ਲ ਮੀਡੀਆ ਤੇ ਕੋਵਿਡ19 ਬਿਮਾਰੀ ਅਤੇ ਇਸਦੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਇਲਾਜ ਤੇ ਟੈਸਟਾਂ ਪ੍ਰਤੀ ਬਹੁਤ ਸਾਰਾ ਕੂੜ ਪ੍ਰਚਾਰ ਫੈਲਾਇਆ ਜਾ ਰਿਹਾ ਹੈ । ਇਹਨਾਂ ਅਫਵਾਹਾਂ ਫੈਲਾਉਣ ਵਾਲਿਆਂ ਤੇ ਸ਼ਿਕੰਜਾ ਕਸਣ ਲਈ ਪੰਜਾਬ ਸਰਕਾਰ ਵੱਲੋਂ ਜਿਥੇ ਪੁਲਿਸ ਵਿਭਾਗ ਨੂੰ ਸਖਤ ਨਿਰਦੇਸ਼ ਦਿੱਤੇ ਹਨ ਉਥੇ ਹੀ ਹੁਣ ਜੀ.ਓ.ਜੀ ਨੂੰ ਵੀ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਲਈ ਜਾਗਰੂਕ ਕੀਤਾ ਜਾਵੇਗਾ ।

ਇਹ ਜਾਣਕਾਰੀ ਦਿੰਦਿਆਂ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵਿਸ਼ਾ ਮਾਣਯੋਗ ਡੀਸੀ ਸਾਹਿਬ ਸ੍ਰੀ ਮੁਕਤਸਰ ਸਾਹਿਬ, ਐਸ.ਡੀ.ਐਮ ਮਲੋਟ ਤੇ ਜੀ.ਓ.ਜੀ ਹੈਡ ਮੇਜਰ ਗੁਰਜੰਟ ਸਿੰਘ ਵੱਲੋਂ ਚਲ ਰਹੀ ਆਨਲਾਈਨ ਮਹੀਨਾਵਾਰ ਮੀਟਿੰਗ ਵਿਚ ਵੀ ਵਿਚਾਰਿਆ ਗਿਆ ਹੈ । ਉਹਨਾਂ ਕਿਹਾ ਕਿ ਜੀ.ਓ.ਜੀ ਟੀਮ ਭਾਵੇਂ ਕਿ ਹਾਲੇ ਤੱਕ ਪੇਂਡੂ ਖੇਤਰਾਂ ਵਿਚ ਹੀ ਤੈਨਾਤ ਹੈ ਪਰ ਜਲਦੀ ਹੀ ਸ਼ਹਿਰਾਂ ਵਿਚ ਵੀ ਭਰਤੀ ਕੀਤੀ ਜਾ ਰਹੀ ਹੈ । ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਲੋਟ ਦੇ ਐਸ.ਡੀ.ਐਮ ਮਾਣਯੋਗ ਸ. ਗੋਪਾਲ ਸਿੰਘ ਦੀ ਅਗਵਾਈ ਵਿਚ ਕੋਵਿਡ19 ਦੇ ਟੈਸਟ ਕੈਂਪ ਬਹੁਤ ਹੀ ਸਫਲਤਾ ਪੂਰਵਕ ਚਲ ਰਹੇ ਹਨ । ਜਿਲ•ਾ ਕੋਵਿਡ ਹਸਪਤਾਲ ਥੇੜੀ ਸਾਹਿਬ ਵੀ ਐਸ.ਐਮ.ਓ ਡ੍ਰਾ ਸੁਨੀਲ ਬਾਂਸਲ ਦੀ ਅਗਵਾਈ ਵਿਚ ਵਧੀਆ ਸੇਵਾਵਾਂ ਦੇਣ ਵਾਲੇ ਪੰਜਾਬ ਦੇ ਚੁਨਿੰਦਾ ਹਸਪਤਾਲਾਂ ਵਿਚ ਨਾਮ ਬਣਾ ਚੁੱਕਾ ਹੈ । ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਮਿਸ਼ਨ ਫਤਹਿ ਨਜਦੀਕ ਹੈ ਬੱਸ ਹੁਣ ਲੋਕਾਂ ਦੀ ਵਾਰੀ ਹੈ ਕਿ ਉਹ ਕਿਸੇ ਅਫਵਾਹ ਜਾਂ ਗੁਮਰਾਹ ਕੁੰਨ ਪ੍ਰਚਾਰ ਵਿਚ ਨਾ ਆਉਣ ਸਿਰਫ ਸਰਕਾਰ ਵੱਲੋਂ ਜਾਂ ਸਰਕਾਰੀ ਅਧਿਕਾਰੀਆਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਹੀ ਅਮਲ ਕਰਨ। ਲੋਕ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਅਤੇ ਆਪਣਾ ਟੈਸਟ ਵੀ ਜਰੂਰ ਕਰਵਾਉਣ । ਇਹ ਟੈਸਟ ਬਿੱਲਕੁਲ ਮੁਫਤ ਕੀਤੇ ਜਾਂਦੇ ਹਨ ਅਤੇ ਟੈਸਟ ਉਪਰੰਤ ਇਲਾਜ ਵੀ ਬਿੱਲਕੁਲ ਮੁਫਤ ਕੀਤਾ ਜਾਂਦਾ ਹੈ। ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਨੇ ਕਿਹਾ ਫਿਰ ਵੀ ਮਲੋਟ ਤਹਿਸੀਲ ਅੰਦਰ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਜਦ ਮਰਜੀ ਦਾਣਾ ਮੰਡੀ ਮਲੋਟ ਦਫਤਰ ਆ ਕੇ ਉਹਨਾਂ ਨੂੰ ਮਿਲ ਸਕਦਾ ਹੈ ਜਾਂ ਜੀ.ਓ.ਜੀ ਮੋਬਾਇਲ ਨੰ 9877075522 ਤੇ ਸੰਪਰਕ ਕਰਕੇ ਆਪਣੀ ਸ਼ੰਕਾ ਦੂਰ ਕਰ ਸਕਦਾ ਹੈ ।