ਓਵਰਏਜ਼ ਬੇਰੁਜ਼ਗਾਰ ਯੂਨੀਅਨ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪੀ.ਏ ਅਤੇ ਮੰਤਰੀਆਂ ਨਾਲ ਕੀਤੀ ਮੀਟਿੰਗ

ਮਲੋਟ:- ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ, ਸਿਹਤ ਮੰਤਰੀ ਡਾ. ਵਿਜੈ ਸਿੰਗਲਾ, ਆਵਾਜਾਈ ਮੰਤਰੀ ਲਾਲਜੀਤ ਸਿੰਘ ਭੁੱਲਰ, ਅਤੇ ਖ਼ੁਰਾਕ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਮੰਤਰੀਆਂ ਨਾਲ ਮੀਟਿੰਗ ਕੀਤੀ। ਪੰਜਾਬ ਵਿੱਚ ਬੇਰੁਜ਼ਗਾਰੀ ਦੇ ਕਾਰਨ ਮੁੰਡੇ-ਕੁੜੀਆਂ ਰੁਜ਼ਗਾਰ ਨੂੰ ਉਡੀਕਦੇ ਉਮਰ ਹੱਦ ਲੰਘਾ ਚੁੱਕੇ ਹਨ। ਕਿਉਂਕਿ ਪਿਛਲੇ ਪੰਜ ਸਾਲ ਕਾਂਗਰਸੀ ਸੱਤਾ ਵਿੱਚ ਕੋਈ ਅਧਿਆਪਕ ਭਰਤੀ ਨਹੀ ਦਿੱਤੀ ਗਈ ਅਤੇ ਭਰਤੀਆਂ ਵਿੱਚ ਜਰਨਲ ਸ਼੍ਰੇਣੀ ਲਈ ਉਮਰ ਹੱਦ ਛੋਟ 37 ਸਾਲ ਹੈ, ਐੱਸ.ਸੀ, ਐੱਸ.ਟੀ, ਬੀ.ਸੀ ਲਈ 42 ਹੈ ਜਦੋਂ ਕਿ ਸਾਡੇ ਗੁਆਂਢੀ ਰਾਜ ਹਰਿਆਣੇ ਵਿੱਚ 42 ਤੇ 47 ਹੈ, ਇਸ ਤਰਾਂ ਹਿਮਾਚਲ ਪ੍ਰਦੇਸ਼, ਰਾਜਸਥਾਨ ਆਦਿ ਵਿੱਚ ਵੀ ਇਹੋ ਹੀ ਪੈਰਾਮੀਟਰ ਹੈ,

ਪੰਜਾਬ ਵਿੱਚ ਮਾਸਟਰ ਕੇਡਰ ਦੀਆਂ 4161 ਪੋਸਟਾਂ ਦਾ ਇਸ਼ਤਿਹਾਰ ਆਇਆ ਹੈ, ਜਿਸ ਵਿੱਚ ਉਮਰ ਹੱਦ ਜਨਰਲ ਸ਼੍ਰੇਣੀ ਲਈ 37 ਅਤੇ ਰਾਖਵੀਆਂ ਸ਼੍ਰੇਣੀਆਂ ਲਈ 42 ਸਾਲ ਹੈ ਇਹਨਾਂ ਪੋਸਟਾਂ ਵਿੱਚ ਉਮਰ ਹੱਦ ਹਰਿਆਣਾ ਦੀ ਤਰਜ਼ ਤੇ ਜਨਰਲ ਲਈ 42 ਸਾਲ ਅਤੇ ਰਾਖਵੀਆਂ ਸ਼੍ਰੇਣੀਆਂ ਲਈ 47 ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਮਾਰਚ 2022 ਹੈ, ਆਖ਼ਰੀ ਮਿਤੀ ਤੋਂ ਪਹਿਲਾਂ ਓਵਰਏਜ਼ ਸਾਥੀਆਂ ਨੂੰ ਇਕ ਮੌਕਾ ਦੇ ਕੇ ਅਪਲਾਈ ਕਰਵਾਏ ਜਾਣ ਦੀ ਮੰਗ ਕੀਤੀ। ਇਹਨਾਂ ਸਾਰਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਯੂਨੀਅਨ ਦੇ ਸਾਥੀ ਤਜਿੰਦਰਪਾਲ ਸਿੰਘ, ਰਣਬੀਰ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਬੱਛੂਆਣਾ ਅਤੇ ਸਲੇਸ਼ ਕੁਮਾਰ ਮੈਂਬਰ ਹਾਜ਼ਿਰ ਸਨ।