ਕਿਰਤ ਵਿਭਾਗ ਵੱਲੋਂ ਉਸਾਰੀ ਕਿਰਤੀਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਸੰਬੰਧੀ 11 ਸਤੰਬਰ ਨੂੰ ਦਿੱਤਾ ਜਾਵੇਗਾ ਧਰਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਕਿਰਤ ਵਿਭਾਗ ਵੱਲੋਂ ਉਸਾਰੀ ਕਿਰਤੀਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਸੰਬੰਧੀ 11 ਸਤੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਐੱਸ.ਡੀ.ਐੱਮ ਮਲੋਟ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਉਸਾਰੀ ਵਰਕਰਾਂ ਦੀਆਂ ਮੰਗਾਂ ਸੰਬੰਧੀ ਸਮੇਂ-ਸਮੇਂ ਤੇ ਕਿਰਤ ਵਿਭਾਗ ਨੂੰ ਬੇਨਤੀ ਕੀਤੀ ਜਾਂ ਰਹੀ ਹੈ ਪ੍ਰੰਤੂ ਉਸਾਰੀ ਵਰਕਰਾਂ ਦੀਆਂ ਸਮੱਸਿਆਵਾਂ ਹੱਲ ਨਹੀ ਹੋ ਰਹੀਆਂ। ਕਿਰਤ ਵਿਭਾਗ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਜਿਨ੍ਹਾਂ ਵਿੱਚ ਮੁੱਖ ਮੰਗਾਂ ਪਿਛਲੇ ਸਮੇਂ ਦਰਮਿਆਨ ਬੀ.ਓ.ਸੀ ਸਬ-ਡਿਵੀਜਨ ਕਮੇਟੀ ਮਲੋਟ ਗਿੱਦੜ੍ਹਬਾਹਾ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰਵਾਨਿਤ ਉਸਾਰੀ ਕਿਰਤੀਆਂ ਦੇ ਪੈਸੇ ਖਾਤਿਆਂ ਵਿੱਚ ਪਾਏ ਜਾਣ ਜੋ ਕੇਸ 5-7 ਸਾਲ ਤੋਂ ਪੁਰਾਣੇ ਹਨ। ਮੋਗਾ ਸਰਕਲ ਵੱਲੋਂ ਭੇਜੇ ਪੱਤਰ ਨੰ: 262, ਪੱਤਰ ਨੰ: 128 ਪੱਤਰ 617, ਪੱਤਰ ਨੰ: 323, ਪੱਤਰ ਨੰ: 324, ਪੱਤਰ ਨੰ: 48, ਪੱਤਰ ਨੰ:196, ਪੱਤਰ ਨੰ: 73, ਪੱਤਰ ਨੰ: 618, ਬੈਂਚ ਨੰ: 10112, ਪੱਤਰ ਨੰ: 339/2018 ਹਾਲੇ ਵੀ ਪੈਂਡਿੰਗ ਹਨ।

ਪੁਰਾਣੇ ਪੋਰਟਲ ਉੱਪਰ ਜਮ੍ਹਾਂ ਫਾਰਮ ਉੱਪਰ ਕੋਈ ਵੀ ਕਾਰਵਾਈ ਨਹੀ ਹੋ ਰਹੀ। ਜਿਨ੍ਹਾਂ ਵਰਕਰਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਵਾਰਿਸ 4-5 ਸਾਲਾਂ ਤੋ ਖੱਜਲ-ਖੁਆਰ ਹੋ ਰਹੇ ਹਨ ਜਦ ਕਿ ਫਾਰਮ ਸੇਵਾ ਕੇਂਦਰ ਪਾਸ ਜਮ੍ਹਾਂ ਹਨ ਅਤੇ ਰਸੀਦਾਂ ਵਰਕਰਾਂ ਪਾਸ ਮੌਜੂਦ ਹਨ। ਕੋਰੋਨਾ ਸਮੇਂ ਦਰਮਿਆਨ ਆਫ ਲਾਈਨ ਡੈੱਥ ਕੇਸਾਂ ਦੇ ਫਾਰਮ ਲੈਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਪੈਨਸ਼ਨ ਵਰਕਰਾਂ ਦੀ ਤਰ੍ਹਾਂ ਇਹਨਾਂ ਨੂੰ ਵੀ ਸਮੇਂ ਦੇ ਛੋਟ ਦਿੱਤੀ ਜਾਵੇ। ਇਸ ਤਰ੍ਹਾਂ ਬੋਰਡ ਦੀ 30 ਮਈ ਦੀ ਮੀਟਿੰਗ ਵਿੱਚ ਸ਼ਗਨ ਸਕੀਮਾਂ ਦੇ ਫਾਰਮਾਂ ਲਈ ਛੋਟ ਕੋਰੋਨਾ ਕਾਲ ਤੋ ਇੱਕ ਸਾਲ ਪਹਿਲਾ ਤੋਂ ਸ਼ੁਰੂ ਕੀਤੀ ਜਾਵੇ। ਵਰਕਰਾਂ ਉੱਪਰ ਇਹ ਹਦਾਇਤਾਂ ਪਹਿਲਾ ਹੀ ਲਾਗੂ ਕਰ ਦਿੱਤੀਆ ਗਈਆਂ ਹਨ। ਜਿਨ੍ਹਾਂ ਕਿਰਤੀਆਂ ਦੀ ਗਰੇਸ ਪੀਰੀਅਡ ਵਿੱਚ ਫੀਸ ਭਰਨ ਸਮੇਂ ਮੌਤ ਹੋ ਗਈ ਸੀ ਉਹਨਾ ਦੇ ਵਾਰਿਸਾਂ ਨੂੰ ਫਾਰਮ ਜਮਾਂ ਕਰਵਾਉਣ ਲਈ ਸਮੇਂ ਦੀ ਛੋਟ ਦਿੱਤੀ ਜਾਵੇ। 180 ਦੇ ਕਰੀਬ ਉਸਾਰੀ ਕਿਰਤੀਆਂ ਦੇ ਸਾਈਕਲ ਮਲੋਟ ਹੀ ਪਏ ਹਨ ਜਦੋਂ ਕਿ ਸਬ-ਡਿਵੀਜਨ ਕਮੇਟੀ ਵੱਲੋਂ ਦੋ ਵਾਰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਕਿ ਵਰਕਰਾਂ ਨੂੰ ਤੁਰੰਤ ਦਿੱਤੇ ਜਾਣ। Author: Malout Live