ਅਭਿਨਵ ਡੀ.ਐੱਫ.ਐੱਸ.ਓ ਵੱਲੋਂ ਬੀਤੇ ਦਿਨ ਰਿਪੋਰਟ 'ਚ ਨਕਲੀ ਪਾਇਆ ਦੁੱਧ ਵਿਭਾਗ ਨੇ ਕੀਤਾ ਨਸ਼ਟ

ਮਲੋਟ: ਪਿਛਲੇ ਦਿਨੀਂ ਮਲੋਟ ਵਿੱਚ ਡੇਅਰੀ ਤੋਂ ਫੜੇ ਗਏ ਦੁੱਧ ਦੀ ਰਿਪੋਰਟ ਵਿੱਚ ਦੁੱਧ ਨਕਲੀ ਪਾਇਆ ਗਿਆ। ਜਿਸ 'ਤੇ ਨਗਰ ਕੌਂਸਲ ਦੇ ਈ.ਓ ਜਗਸੀਰ ਸਿੰਘ ਧਾਲੀਵਾਲ ਦੀ ਦੇਖ-ਰੇਖ 'ਚ ਸਿਹਤ ਵਿਭਾਗ ਵੱਲੋਂ ਦੁੱਧ ਨੂੰ ਨਸ਼ਟ ਕਰਵਾਇਆ ਗਿਆ। ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਵਿਭਾਗ ਦੀ ਟੀਮ ਨੇ 23 ਜਨਵਰੀ ਨੂੰ ਨਾਗਪਾਲ ਸ਼ਹਿਰ ਦੇ ਕੋਲ ਇੱਕ ਗਲੀ ਵਿੱਚ

ਚੱਲ ਰਹੀ ਇੱਕ ਡੇਅਰੀ ਵਿੱਚ ਛਾਪਾ ਮਾਰ ਕੇ ਇੱਕ ਹਜ਼ਾਰ ਲੀਟਰ ਦੁੱਧ ਨਕਲੀ ਹੋਣ ਦੇ ਸ਼ੱਕ ਵਿੱਚ ਜ਼ਬਤ ਕੀਤਾ ਸੀ। ਉਸ ਸਮੇਂ ਦੁੱਧ ਦੇ ਸੈਂਪਲ ਲੈ ਕੇ ਖਰੜ ਦੀ ਲੈਬ ਵਿੱਚ ਭੇਜੇ ਗਏ ਸਨ। ਇਸਦੇ ਨਾਲ ਹੀ ਉਕਤ ਕਾਰਵਾਈ ਵਾਲੇ ਦਿਨ ਹੀ ਡੇਅਰੀ ਸੰਚਾਲਕ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ। ਬੀਤੇ ਦਿਨ ਸਿਹਤ ਵਿਭਾਗ ਦੁਆਰਾ ਰਿਪੋਰਟ ਵਿੱਚ ਦੁੱਧ ਨਕਲੀ ਪਾਏ ਜਾਣ ਤੇ ਨਸ਼ਟ ਕਰ ਦਿੱਤਾ ਗਿਆ। Author: Malout Live