ਔਲਖ ਵੈਲਫੇਅਰ ਸੋਸਾਇਟੀ ਵੱਲੋਂ ਸਵਰਗਵਾਸੀ ਸ਼੍ਰੀ ਬਨਵਾਰੀ ਲਾਲ ਖੁਰਾਣਾ ਜੀ ਦੀ ਯਾਦ ਵਿੱਚ ਅੱਖਾਂ ਦਾ ਵਿਸ਼ਾਲ ਚੈਕਅੱਪ ਕੈਂਪ ਲਗਾਇਆ ਗਿਆ

ਮਲੋਟ: ਸਵਰਗਵਾਸੀ ਸ਼੍ਰੀ ਬਨਵਾਰੀ ਲਾਲ ਖੁਰਾਣਾ ਜੀ ਦੀ ਯਾਦ ਵਿੱਚ ਬੀਤੇ ਦਿਨੀਂ ਔਲਖ ਵੈਲਫੇਅਰ ਸੋਸਾਇਟੀ ਵੱਲੋਂ ਪਿੰਡ ਔਲਖ ਵਿੱਚ ਅੱਖਾਂ ਦਾ ਵਿਸ਼ਾਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਏਕਤਾ ਸਿਆਲ ਅਤੇ ਉਨ੍ਹਾਂ ਦੇ ਨਾਲ ਸ਼੍ਰੀਮਤੀ ਰਵਿੰਦਰ ਕੌਰ ਅਪਥਾਲਮਿਕ ਅਫਸਰ ਸਿ.ਹ. ਗਿੱਦੜਬਾਹਾ ਅਤੇ ਨਵਪ੍ਰੀਤ ਕੌਰ ਨੇ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ। ਇਸ ਕੈਂਪ ਵਿੱਚ 476 ਮਰੀਜ਼ਾਂ ਨੂੰ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ। ਤਕਰੀਬਨ 27 ਮਰੀਜ਼ਾਂ ਦੇ ਮੋਤੀਏ ਦੇ ਆਪ੍ਰੇਸ਼ਨ ਆਉਣ ਵਾਲੇ ਦਿਨਾਂ ਵਿੱਚ ਸਿਵਲ ਹਸਪਤਾਲ ਮਲੋਟ ਵਿਖੇ ਮੁਫ਼ਤ ਕੀਤੇ ਜਾਣਗੇ।

ਡਾ. ਏਕਤਾ ਸਿਆਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਮਨੁੱਖ ਨੂੰ ਸਾਲ ਵਿੱਚ ਦੋ ਵਾਰ ਆਪਣੀਆਂ ਅੱਖਾਂ ਦਾ ਚੈੱਕਅੱਪ ਕਰਵਾਉਣਾ ਚਾਹੀਦਾ ਹੈ। ਅੱਖਾਂ ਵਿੱਚ ਕੋਈ ਵੀ ਜਖਮ ਜਾਂ ਕੋਈ ਹੋਰ ਮੁਸ਼ਕਿਲ ਹੋ ਜਾਣ ਤੇ ਤਰੁੰਤ ਹੀ ਨੇੜੇ ਦੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਔਲਖ  ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਤੇਜਿੰਦਰ ਸਿੰਘ, ਵਿਨੋਦ ਖੁਰਾਣਾ, ਅਜਾਇਬ ਸਿੰਘ, ਨਿਰਮਲ ਸਿੰਘ, ਬੱਬੀ ਔਲਖ, ਕੁਲਵਿੰਦਰ ਸਿਂਘ, ਪਟਵਾਰੀ ਹਰਬੰਸ ਲਾਲ, ਮੁਨੀਸ਼ ਬਾਂਸਲ, ਸੁਖਵੀਰ ਸਿੰਘ, ਜਸਕਰਨ ਸਿੰਘ, ਰਾਜਾ ਸਰਪੰਚ, ਇਕਬਾਲ ਸਿੰਘ ਮੈਂਬਰ, ਸੁਖ ਮੈਂਬਰ, ਪੰਮੀ ਮੈਂਬਰ, ਸੁਖਪਾਲ ਸਿੰਘ ਮੈਂਬਰ, ਸਰਦੂਲ ਸਿੰਘ, ਕਾਲਾ ਸਿੰਘ, ਰਾਜਵਿੰਦਰ ਸਿੰਘ ਹਾਜ਼ਿਰ ਸਨ। Author: Malout Live