ਸ਼੍ਰੀ ਮੁਕਤਸਰ ਸਾਹਿਬ ਵਿਖੇ ਮੇਲੇ ਮਾਘੀ ਮੌਕੇ ਭਾਜਪਾ ਨੇ ਵੀ ਕਾਨਫਰੰਸ ਕਰਨ ਦਾ ਕੀਤਾ ਐਲਾਨ
ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮਾਘੀ ਮੌਕੇ ਇਸ ਵਾਰ ਭਾਜਪਾ ਵੱਲੋਂ ਵੀ ਕਾਨਫਰੰਸ ਕੀਤੀ ਜਾਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਭਾਜਪਾ ਇੱਕਲਿਆਂ ਸਿਆਸੀ ਕਾਨਫਰੰਸ ਕਰ ਰਹੀ ਹੈ। ਜਿਸ ’ਚ ਕੇਂਦਰ ਤੋਂ ਵੀ ਦਿੱਗਜ ਆਗੂਆਂ ਦੇ ਆਉਣ ਦੀ ਸੰਭਾਵਣਾ ਨਜ਼ਰ ਆਉਣ ਲੱਗ ਪਈ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮਾਘੀ ਮੌਕੇ ਇਸ ਵਾਰ ਭਾਜਪਾ ਵੱਲੋਂ ਵੀ ਕਾਨਫਰੰਸ ਕੀਤੀ ਜਾਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਭਾਜਪਾ ਇੱਕਲਿਆਂ ਸਿਆਸੀ ਕਾਨਫਰੰਸ ਕਰ ਰਹੀ ਹੈ। ਜਿਸ ’ਚ ਕੇਂਦਰ ਤੋਂ ਵੀ ਦਿੱਗਜ ਆਗੂਆਂ ਦੇ ਆਉਣ ਦੀ ਸੰਭਾਵਣਾ ਨਜ਼ਰ ਆਉਣ ਲੱਗ ਪਈ ਹੈ। ਸ਼੍ਰੀ ਮੁਕਤਸਰ ਸਾਹਿਬ ਪਹੁੰਚੇ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਤੇ ਮਾਘੀ ਕਾਨਫਰੰਸ ਦੇ ਇੰਚਾਰਜ ਵਿਕਰਮਜੀਤ ਸਿੰਘ ਚੀਮਾ ਨੇ ਕਾਨਫਰੰਸ ਕੀਤੇ ਜਾਣ ਦਾ ਐਲਾਨ ਕੀਤਾ।
ਇਸ ਮੌਕੇ ਉਨ੍ਹਾਂ ਜਿਲ੍ਹਾ ਲੀਡਰਸ਼ਿਪ ਤੇ ਵਰਕਰਾਂ ਨਾਲ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਤੇ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਹੁਣ ਤੋਂ ਕਮਰ ਕਸਣ ਦੀ ਗੱਲ ਤੇ ਜ਼ੋਰ ਦਿੱਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਸਾਬਕਾ ਜਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਰਾਹੁਲ ਸਿੰਘ ਸਿੱਧੂ, ਕੁਲਦੀਪ ਭੰਗੇਵਾਲਾ, ਅਸ਼ਵਨੀ ਗਿਰਧਰ, ਰਾਜਕੁਮਾਰ ਭਟੇਜਾ ਮੇਲੂ, ਸਾਬਕਾ ਡੀ.ਟੀ.ਓ ਗੁਰਚਰਨ ਸਿੰਘ ਸੰਧੂ, ਰਵਿੰਦਰ ਕਟਾਰੀਆ, ਅਖਿਲ ਭਾਰਤੀ, ਨੀਟਾ ਤੰਵਰ, ਰਾਹੁਲ ਕਟਾਰੀਆ, ਸ਼ਮਿੰਦਰ ਸਿੰਘ, ਨਵੀਨ ਕੁਮਾਰ ਨਵੀ ਮੋਰਵਾਲ ਸਮੇਤ ਵੱਡੀ ਗਿਣਤੀ ’ਚ ਵਰਕਰ ਹਾਜ਼ਿਰ ਸਨ।
Author : Malout Live



